Punjab 'ਚ ਪੈਰ ਪਸਾਰ ਰਹੀ AIDS ਦੀ ਬਿਮਾਰੀ, 15 ਸਾਲ ਤੋਂ ਘੱਟ ਉਮਰ ਦੇ ਮੁੰਡੇ ਕੁੜੀਆਂ ਵੀ HIV+ | OneIndia Punjabi

Oneindia Punjabi 2023-03-10

Views 0

ਵਿਧਾਇਕ ਡਾ. ਨਛੱਤਰ ਪਾਲ ਦੁਆਰਾ ਪੁੱਛੇ ਇੱਕ ਸਵਾਲ ਦੇ ਜਵਾਬ ਵਿਚ ਸਿਹਤ ਵਿਭਾਗ ਨੇ ਦਿਲ ਕੰਬਾਊ ਅੰਕੜੇ ਪੇਸ਼ ਕੀਤੇ ਹਨ। ਸੂਬੇ ਵਿਚ ਇਕ ਸਾਲ ਦੌਰਾਨ 10109 ਨਵੇਂ ਐੱਚ.ਆਈ.ਵੀ. ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ ਪੀੜਤਾਂ ਵਿਚ ਪੰਦਰਾਂ ਸਾਲ ਤੋਂ ਘੱਟ ਉਮਰ ਵਾਲੇ 88 ਬੱਚੇ ਵੀ ਸ਼ਾਮਿਲ ਹਨ ਅਤੇ 19 ਟਰਾਂਸਜੈਂਡਰ ਵੀ ਐੱਚ.ਆਈ.ਵੀ. ਪਾਜ਼ੇਟਿਵ ਦਾ ਸ਼ਿਕਾਰ ਹੋਏ ਹਨ। ਵਿਭਾਗ ਦੇ ਅੰਕੜੇ ਦੱਸਦੇ ਹਨ ਕਿ ਇਕ ਸਾਲ ਦੌਰਾਨ 8155 ਮਰਦ, 1847 ਔਰਤਾਂ, 19 ਟਰਾਂਸਜੈਂਡਰ ਅਤੇ ਬੱਚਿਆ ਵਿਚ 56 ਮੁੰਡੇ ਅਤੇ 32 ਕੁੜੀਆਂ ਨੂੰ ਵੀ ਇਸ ਨਾਮੁਰਾਦ ਬੀਮਾਰੀ ਨੇ ਜਕੜ ਲਿਆ ਹੈ।
.
AIDS disease spreading in Punjab, boys and girls below 15 years of age are also HIV+.
.
.
.
#punjabnews #nasha #aids

Share This Video


Download

  
Report form