ਗੁਰਬਾਣੀ ਗਾਇਨ ਨੂੰ ਮਿਲਿਆ ਗੁਰਜੱਸ ਕੌਰ ਖਾਲਸਾ ਨੂੰ 2017 'ਚ ਵੀ ਮਿਲਿਆ ਸੀ ਗ੍ਰੈਮੀ ਅਵਾਰਡ | OneIndia Punjabi

Oneindia Punjabi 2023-02-07

Views 2

ਇੰਟਰਨੈਸ਼ਨਲ ਮਿਊਜ਼ਿਕ ਬੈਂਡ ਵ੍ਹਾਈਟ ਸਨਜ਼ ਦੀ ਲੀਡ ਸਿੰਗਰ ਗੁਰਜਸ ਕੌਰ ਖਾਲਸਾ ਨੇ ਐਲਬਮ 'ਮਿਸਟਿਕ ਮਿਰਰ' ਵਿੱਚ ਆਪਣੇ ਗੀਤਾਂ ਲਈ ਗ੍ਰੈਮੀ ਅਵਾਰਡ ਜਿੱਤਿਆ ਹੈ। ਗੁਰਜਸ ਕੌਰ ਖਾਲਸਾ ਨੇ ਲਾਸ ਏਂਜਲਸ ਵਿੱਚ 65ਵੇਂ ਸਲਾਨਾ ਗ੍ਰੈਮੀ ਅਵਾਰਡ ਦੇ ਪ੍ਰੀਮੀਅਰ ਸਮਾਰੋਹ ਵਿੱਚ 'ਮਿਸਟਿਕ ਮਿਰਰ' ਲਈ ਸਰਵੋਤਮ ਨਿਊ ਏਜ ਐਲਬਮ ਲਈ ਜਿੱਤਿਆ | ਐਲਬਮ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ 3 ਸ਼ਬਦ ਨੇ । WhiteSunMusic ਨੇ ਟਵੀਟ ਕਰਦਿਆਂ ਲਿਖਿਆ “ਅਸੀਂ ਧਾਰਮਿਕ ਸ਼੍ਰੇਣੀ 'ਚ ਆਪਣੀ ਐਲਬਮ “ਮਿਸਟਿਕ ਮਿਰਰ” ਲਈ ਗ੍ਰੈਮੀ ਅਵਾਰਡ ਜਿੱਤਿਆ ਹੈ। ਅਸੀਂ @recordingacademy ਦਾ ਅਵਾਰਡ ਸਮਾਰੋਹ ਲਈ ਧੰਨਵਾਦ ਕਰਨਾ ਚਾਹੁੰਦੇ ਹਾਂ, ਬਲਕਿ ਸੰਗੀਤ ਸਿਰਜਣਹਾਰਾਂ ਦੀ ਤਰਫੋਂ ਕਤੇ ਗਏ ਸਾਰੇ ਸ਼ਾਨਦਾਰ ਕੰਮ ਲਈ ਵੀ ਧੰਨਵਾਦ ਕਰਦੇ ਹਾਂ । ਦੂਜੇ ਪਾਸੇ ਸਟੇਜ 'ਤੇ, ਗੁਰਜਸ ਕੌਰ ਨੇ ਕਿਹਾ: "ਅਕੈਡਮੀ ਲਈ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ। ਇਸ ਐਲਬਮ ਨੂੰ ਬਣਾਉਣ ਵਿੱਚ ਮਦਦ ਕਰਨ ਵਾਲੇ ਹਰ ਵਿਅਕਤੀ ਦਾ ਧੰਨਵਾਦ, ਸਾਡੇ ਨਿਰਮਾਤਾਵਾਂ ਦਾ ਵੀ ਧੰਨਵਾਦ। ਤੁਹਾਡੇ ਨਾਲ ਖੜ੍ਹਨਾ ਇੱਕ ਸਨਮਾਨ ਹੈ। ਇਸ ਦੇ ਨਾਲ ਧਰਤੀ 'ਤੇ ਪਿਆਰ ਅਤੇ ਸਦਭਾਵਨਾ ਲਿਆਉਣ ਦੀ ਹੋਰ ਜ਼ਿੰਮੇਵਾਰੀ ਆਉਂਦੀ ਹੈ। ਦੱਸਦਈਏ ਕਿ ਉਨ੍ਹਾਂ ਨੇ ਐਲਬਮ 'ਵਾਈਟ ਸਨ II' ਲਈ 2017 ਵਿੱਚ ਨਿਊ ਏਜ ਐਲਬਮ ਗ੍ਰੈਮੀ ਅਵਾਰਡ ਜਿੱਤਿਆ ਸੀ।

Share This Video


Download

  
Report form
RELATED VIDEOS