ਪੰਜਾਬ ਦੀ ਆਪ ਸਰਕਾਰ ਦੀ ਵੇਸਟਇੰਡੀਜ਼ ਦੇ ਮਸ਼ਹੂਰ ਕ੍ਰਿਕਟਰ ਨੇ ਤਾਰੀਫ ਕੀਤੀ ਏ। ਵਿਸ਼ਵ ਪ੍ਰਸਿੱਧ ਆਲਰਾਊਂਡਰ ਕ੍ਰਿਸ ਗੇਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ 'ਚ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਖੋਲ੍ਹੇ ਗਏ 500 ਆਮ ਆਦਮੀ ਕਲੀਨਿਕਾਂ ਦੀ ਭਰਭੂਰ ਸ਼ਲਾਘਾ ਕੀਤੀ ਏ । ਜਲੰਧਰ ਪੁੱਜੇ ਕ੍ਰਿਸ ਗੇਲ ਨੇ ਕਿਹਾ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਦੀ ਸਭ ਤੋਂ ਵਧੇਰੇ ਲੋੜ ਹੁੰਦੀ ਹੈ ਅਤੇ ਮਾਨ ਸਰਕਾਰ ਨੇ ਇਹ ਕੰਮ ਕਰ ਕੇ ਵਧੀਆ ਉਪਰਾਲਾ ਕੀਤਾ ਹੈ।