ਹਰ ਸਾਲ ਚਾਈਨਾ ਡੋਰ ਨਾਲ ਬਹੁਤ ਸਾਰੇ ਬੱਚੇ ਜਖ਼ਮੀ ਹੋ ਜਾਂਦੇ ਨੇ ਤੇ ਕਈਆਂ ਦੀ ਮੌਤ ਵੀ ਹੋ ਜਾਂਦੀ ਹੈ, ਚਾਈਨਾ ਡੋਰ ਦੇ ਬੁਰੇ ਪ੍ਰਭਾਵ ਨੂੰ ਦੇਖਦੇ ਹੋਏ ਸਰਕਾਰ ਨੇ ਇਸਦੀ ਖਰੀਦ,ਵੇਚ ਤੇ ਬੈਨ ਲੱਗਾ ਦਿੱਤੀ ਹੈ , ਜਿਸਦੇ ਨਤੀਜੇਵੱਜੋ ਕੋਈ ਵੀ ਦੁਕਾਨਦਾਰ ਇਸਦਾ ਵਪਾਰ ਨਹੀਂ ਕਰ ਸਕਦਾ ਪਰ ਇਸਦੇ ਬਾਵਜੂਦ ਵੀ ਲੋਕ ਇਸਦਾ ਵਪਾਰ ਕਰਨ ਤੋਂ ਬਾਜ ਨਹੀਂ ਆ ਰਹੇ। ਇਸ ਤਰ੍ਹਾਂ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਗੁਰਦਸਪੁਰ ਤੋਂ ਜਿੱਥੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਥਾਣਾ ਕੋਟਲੀ ਸੂਰਤ ਮੱਲੀ ਦੇ ਅਧੀਨ ਪੈਂਦੇ ਕਸਬਾ ਧਿਆਨਪੁਰ ਪਾਸੋਂ ਇੱਕ ਦੁਕਾਨਦਾਰ ਕਪੜੇ ਦੀ ਦੁਕਾਨ 'ਚ ਚਾਈਨਾ ਡੋਰ ਦਾ ਵਪਾਰ ਕਰਦਾ ਹੈ,ਸੂਚਨਾ ਦੇ ਤਹਿਤ ਪੁਲਿਸ ਨੇ ਦੁਕਾਨ ਤੇ ਛਾਪੇਮਾਰੀ ਕੀਤੀ ਜਿਸਤੇ ਪੁਲਿਸ ਨੇ ਦੁਕਾਨ ਚੋਂ ਡੋਰ ਦੇ 50 ਤੋੜੇ ਬਰਾਮਦ ਕੀਤੇ। ਪੁਲਿਸ ਨੇ ਦੁਕਾਨਦਾਰ ਨਰਿੰਦਰ ਕੁਮਾਰ ਨੰਦੂ ਨੂੰ ਗਿਰਫ਼ਤਾਰ ਕਰ ਲਿਆ ਹੈ।