ਸੋਸ਼ਲ ਮੀਡੀਆ ਤੇ ਸਟਾਰ ਬਣਿਆ ਮੁੱਖ-ਮੰਤਰੀ ਧਮਕ ਬੇਸ ਵਾਲਾ ਹੁਣ ਇਕ ਵਾਰ ਫਿਰ ਤੋਂ ਪੰਜਾਬੀ ਗੀਤਾਂ 'ਚ ਰੈਪ ਕਰਦਾ ਦਿਖਾਈ ਦੇਵੇਗਾ, ਜਿਸ ਦੇ ਚਲਦਿਆਂ ਅੱਜ ਉਨ੍ਹਾਂ ਨੇ ਅੰਮ੍ਰਿਤਸਰ ਦੇ ਪ੍ਰੈੱਸ ਕਲੱਬ 'ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਸ ਦਾ ਪੰਜਾਬੀ ਗੀਤ ਆ ਰਿਹਾ ਹੈ, ਜਿਸ ਦਾ ਨਾਮ ਹੈ "ਖੁੰਢ ਪਰਾਣਾ" । ਜਿਸ ਵਿਚ ਉਹ ਰੈਪ ਕਰਦਾ ਦਿਖਾਈ ਦੇਵੇਗਾ । ਉਨ੍ਹਾਂ ਕਿਹਾ ਕਿ ਹੁਣ ਉਸ ਦਾ ਕਾਨਟ੍ਰੈਕਟ ਦੁਬਾਰਾ ਇਕ ਨਿੱਜੀ ਕੰਪਨੀ ਦੇ ਨਾਲ ਹੋ ਚੁੱਕਾ ਹੈ ਅਤੇ ਹੁਣ ਲਗਾਤਾਰ ਹੀ ਪੰਜਾਬੀ ਗੀਤਾਂ ਵਿਚ ਰੈਪ ਕਰਦਾ ਦਿਖਾਈ ਦੇਵੇਗਾ ।