ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਾਬਾ ਹਜਾਰਾਂ ਸਿੰਘ ਜੀ ਦੀ ਯਾਦ ਵਿੱਚ ਸਥਾਪਿਤ ਗੁਰੂਦੁਆਰਾ ਅੰਗੀਠਾ ਸਾਹਿਬ ਹੋਏ ਨਤਮਸਤਕ | ਇਸ ਮੌਕੇ ਉਨ੍ਹਾਂ ਕਿਹਾ ਕਿ ਭਾਈ ਰਾਜੋਆਣਾ 'ਤੇ ਕੇਂਦਰ ਸਰਕਾਰ ਨੇ ਜੋ ਸਟੈਂਡ ਲਿਆ ਹੈ, ਕਿ ਉਹਨਾਂ ਦੀ ਰਿਹਾਈ ਨਹੀਂ ਹੋਣੀ ਚਾਹੀਦੀ ਉਹ ਨਿੰਦਣਯੋਗ ਹੈ | ਪ੍ਰਧਾਨ ਮੰਤਰੀ ਨੇ 550 ਸਾਲਾਂ ਸ਼ਤਾਬਦੀ 'ਤੇ ਜ਼ੁਬਾਨ ਦਿੱਤੀ ਸੀ, ਕਿ ਭਾਈ ਰਾਜੋਆਣਾ ਨੂੰ ਰਿਹਾ ਕਰ ਦਿੱਤਾ ਜਾਵੇਗਾ, ਪਰ ਹੁਣ ਕੇਂਦਰ ਸਰਕਾਰ ਮੁਕਰ ਰਹੀ ਹੈ, ਜੋ ਕਿ ਸਰਾਸਰ ਗਲਤ ਹੈ |