ਬਟਾਲਾ ਦੇ ਪਿੰਡ ਠੱਕਰ ਸੰਧੂ ਵਿਖੇ ਮਹਿਜ਼ 9 ਹਾਜ਼ਰ ਦੀ ਲੁੱਟ ਕਰ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨ ਇਕ ਫਾਇਨਾਂਸ ਕੰਪਨੀ ਦੇ ਮੁਲਾਜ਼ਮ 'ਤੇ ਫਾਇਰਿੰਗ ਕਰ ਫਰਾਰ ਹੋ ਗਏ ਨੇ | ਵਾਰਦਾਤ ਨੂੰ ਅੰਜਾਮ ਦੇ ਫਰਾਰ ਹੁੰਦੇ ਤਿੰਨ ਨੌਜਵਾਨਾਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਉਥੇ ਹੀ ਇਸ ਵਾਰਦਾਤ 'ਚ ਜ਼ਖਮੀ ਨੌਜਵਾਨ ਗੁਰਦੇਵ ਸਿੰਘ ਨੇ ਦੱਸਿਆ ਕਿ ਪਿੰਡ ਠੱਕਰ ਸੰਧੂ ਨੇੜੇ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨਾਂ ਨੇ ਉਸ ਨੂੰ ਰੋਕਿਆ ਅਤੇ ਪਿਸਤੌਲ ਦੀ ਨੋਕ ਤੇ ਉਸ ਕੋਲੋਂ ਕਰੀਬ 9 ਹਜ਼ਾਰ ਲੁੱਟ ਕੇ ਜਾਂਦੇ ਹੋਏ ਪੈਰ 'ਤੇ ਗੋਲੀ ਮਾਰ ਕੇ ਫਰਾਰ ਹੋ ਗਏ |