ਸੰਯੁਕਤ ਸਮਾਜ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ SYL ਦੇ ਮੁੱਦੇ 'ਤੇ ਆਮ ਆਦਮੀ ਪਾਰਟੀ ਨੂੰ ਘੇਰਿਆਂ ਹੈ। ਰਾਜੇਵਾਲ ਨੇ ਕਿਹਾ ਕਿ ਪੰਜਾਬ ਦਾ ਪਾਣੀ ਹਰਿਆਣਾ ਅਤੇ ਰਾਜਸਥਾਨ ਨੂੰ ਨਹੀਂ ਦਿਆਂਗੇ, ਪਰ ਹਰਜੋਤ ਬੈਂਸ ਨੇ ਜੈਪੁਰ ਇਜਲਾਸ ਦੌਰਾਨ SYL ਦੇ ਹੱਲ ਲਈ ਟ੍ਰਿਬਿਊਨਲ ਦੀ ਮੰਗ ਰੱਖ ਪੰਜਾਬ ਨਾਲ ਧੋਖਾ ਕੀਤਾ ਹੈ । ਉਨ੍ਹਾਂ ਨੇ ਕਿਹਾ ਕਿ ਹਰ ਵਾਰ ਚੋਣਾਂ ਦੇ ਸਮੇਂ SYL ਦੇ ਮੁੱਦੇ ਨੂੰ ਚੁੱਕ ਕੇ ਸਿਆਸੀ ਪਾਰਟੀਆਂ ਲਾਹਾ ਲੈ ਲੈਂਦੀਆਂ ਹਨ। ਰਾਜੇਵਾਲ ਨੇ ਕਿਹਾ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਨਾਲ ਧੱਕਾ ਕੀਤਾ ਹੈ। ਪਹਿਲਾਂ ਬੈਠ ਕੇ ਪਾਣੀਆਂ ਦੀ ਗੱਲ ਕੀਤੀ ਜਾਵੇ। ਅੱਜ ਸਾਡਾ ਧਰਤੀ ਹੇਠਲਾ ਪਾਣੀ ਵੀ ਖਤਮ ਹੋਣ ਕਿਨਾਰੇ ਹੈ। ਪੰਜਾਬ ਦੇ ਲੋਕਾਂ ਕੋਲ ਪੀਣ ਲਈ ਵੀ ਪਾਣੀ ਨਹੀਂ ਹੈ। ਪਾਣੀ ਦੇ ਜੋ ਵੀ ਸਮਝੌਤੇ ਕੀਤੇ ਗਏ ਹਨ, ਉਹ ਸਾਰੇ ਗੈਰ-ਸੰਵਿਧਾਨਕ ਹਨ।