ਹਰਿਆਣਾ ਦੇ ਪਲਵਲ 'ਚ ਇਕ ਮਹਿਲਾ ਕਾਂਗਰਸੀ ਲੀਡਰ ਚੰਚਲ ਗੌਤਮ ਨੀਸ਼ਾ ਤੇ ਇਕ ਮਹਿਲਾ ਵਕੀਲ ਪੂਨਮ ਰਾਓ ਵਲੋਂ ਕੇ ਐਮ ਪੀ ਰੋਡ ਤੇ ਹਵਾ ਵਿੱਚ ਫਾਇਰਿੰਗ ਕਰਨ ਦਾ ਵੀਡੀਓ ਵਾਇਰਲ ਹੋ ਗਿਆ ਹੈ। ਕਥਿਤ ਤੌਰ 'ਤੇ ਇਹ ਘਟਨਾ ਕੁਝ ਦਿਨ ਪਹਿਲਾਂ ਕੇਐਮਪੀ ਐਕਸਪ੍ਰੈਸਵੇਅ ਰੋਡ 'ਤੇ ਵਾਪਰੀ ਸੀ। ਦੋਵੇਂ ਮਹਿਲਾਵਾਂ ਵਲੋਂ ਹਵਾ ਵਿੱਚ ਫਾਇਰਿੰਗ ਕਰਨ ਦਾ ਵੀਡੀਓ ਵਾਇਰਲ ਹੋ ਗਿਆ ਤੇ ਹੁਣ ਹਰਿਆਣਾ ਪੁਲਿਸ ਨੇ ਇਨ੍ਹਾਂ ਖਿਲਾਫ ਪਰਚਾ ਦਰਜ਼ ਕਰ ਲਿਆ ਏ ।