ਹਰਸ਼ ਸੋਲੰਕੀ ਮੂਲ ਰੂਪ ਤੋਂ ਅਹਿਮਦਾਬਾਦ, ਗੁਜਰਾਤ ਦਾ ਰਹਿਣ ਵਾਲੇ ਹਨ ਅਤੇ ਬਾਲਮੀਕੀ ਸਮਾਜ ਨਾਲ ਸੰਬੰਧ ਰੱਖਦੇ ਹਨ । ਦਰਅਸਲ, ਗੁਜਰਾਤ ਵਿੱਚ ਚੋਣਾਂ ਚਾਲ ਰਹੀਆਂ ਹਨ ਅਹਿਮਦਾਬਾਦ ਵਿੱਚ ਇੱਕ ਰੈਲੀ ਦੌਰਾਨ ਹਰਸ਼ ਸੋਲੰਕੀ ਭੀੜ ਦੇ ਵਿਚਕਾਰ ਖੜੇ ਹੋ ਗਏ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਗੱਲ ਕਰਨ ਲੱਗੇ। ਭੀੜ ਵਿਚਾਲੇ ਗੱਲਬਾਤ ਦੌਰਾਨ ਹਰਸ਼ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਪਣੇ ਘਰ ਡਿਨਰ ਲਈ ਬੁਲਾਇਆ ।