ਕੈਪਟਨ ਅਮਰਿੰਦਰ ਸਿੰਘ ਬੀਤੇ ਦਿਨੀਂ ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨਾਲ ਮੁਲਾਕਾਤ ਕੀਤੀ | ਤੁਹਾਨੂੰ ਦਸਦਇਏ ਕਿ ਕੈਪਟਨ ਅਮਰਿੰਦਰ ਸਿੰਘ ਪਿੱਛਲੇ ਦਿਨੀਂ ਭਾਜਪਾ 'ਚ ਸ਼ਾਮਿਲ ਹੋਏ ਸਨ ਤੇ ਉਨ੍ਹਾਂ ਦੀ ਭਾਜਪਾ 'ਚ ਸ਼ਾਮਿਲ ਹੋਣ ਬਾਅਦ ਭਾਜਪਾ ਵਫ਼ਦ ਨਾਲ ਇਹ ਪਹਿਲੀ ਮੁਲਾਕਾਤ ਸੀ | ਜ਼ਿਕਰਯੋਗ ਹੈ ਕਿ ਇਹ ਮੁਲਾਕਾਤ ਸਿਸਵਾਂ ਫਾਰਮ ਹਾਊਸ 'ਚ ਹੋਈ | ਹੁਣ ਇਸ ਮੁਲਾਕਾਤ ਦੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਦ ਕੈਪਟਨ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਭਾਜਪਾ ਇਸ ਸਿਸਵਾਂ ਫਾਰਮ ਹਾਊਸ ਦਾ ਵਿਰੋਧ ਕਰਦੀ ਸੀ ਤੇ ਕਹਿੰਦੀ ਸੀ ਕਿ ਇਹ ਕਾਂਗਰਸ ਸਰਕਾਰ ਸਿਸਵਾਂ ਫਾਰਮ ਹਾਊਸ ਤੋਂ ਚਲਦੀ ਹੈ | ਇਸ 'ਤੇ ਚੁਟਕੀ ਲੈਂਦੀਆਂ ਕਾਂਗਰਸ ਦੇ ਸਾਬਕਾ ਮੰਤਰੀ ਸੁਖਜਿੰਦਰ ਰੰਧਾਵਾ ਨੇ ਵੀ ਟਵੀਟ ਕਰਕੇ BJP 'ਤੇ ਤੰਜ ਕਸਦਿਆਂ ਲਿਖਿਆ ਏ ਕਿ ਜਿਹੜੀ ਭਾਜਪਾ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਉਸ ਉੱਤੇ ਸਿਸਵਾ ਫ਼ਾਰਮ ਤੋਂ ਸਰਕਾਰ ਚਲਾਉਣ ਦੇ ਦੋਸ਼ ਲਾਉਂਦੀ ਸੀ, ਅੱਜ ਉਹ ਹੀ ਭਾਜਪਾ ਦੇ ਆਗੂ ਆਪਣੀ ਪਾਰਟੀ ਵਿੱਚ ਸ਼ਾਮਲ ਹੋਏ ਨਵੇਂ ਆਗੂ ਦਾ ਸਵਾਗਤ ਕਰਨ ਸਿਸਵਾਂ ਫ਼ਾਰਮ ਵਿੱਚ ਗਏ। #CaptainAmarinderSingh #AshwaniSharmaBJP #SukhjinderRandhawa