PAU 'ਚ ਪਹੁੰਚੇ CM ਭਗਵੰਤ ਮਾਨ ਨੇ PAU ਦੇ ਅਧਿਕਾਰੀਆਂ ਨੂੰ ਅਤੇ ਖੇਤੀਬੜੀ ਮਾਹਰਾਂ ਨੂੰ ਫਸਲਾਂ ਦੀ ਸਾਂਭ ਸੰਭਾਲ ਵਾਸਤੇ ਨਵੇਂ ਢੰਗ ਤਰੀਕੇ ਲੱਭਣ ਦੇ ਨਿਰਦੇਸ਼ ਦਿੱਤੇ। ਉਹਨਾਂ ਕਿਹਾ ਕਿ ਹਰ ਕੋਈ ਆਪਣੀ ਜਿੰਮੇਵਾਰੀ ਇੱਕ ਦੂਜੇ 'ਤੇ ਛੱਡ ਦਿੰਦਾ ਹੈ, ਪਰ ਸਾਨੂੰ ਇਸ ਕੰਮ ਲਈ ਪਹਿਲ ਕਰਨੀ ਪਵੇਗੀ। ਝੋਨਾ ਸਭ ਤੋਂ ਵੱਧ ਪੰਜਾਬ ਪੈਦਾ ਕਰਦਾ ਹੈ, ਜਦ ਕਿ ਇਸ ਦੀ ਖਪਤ ਨਾ ਮਾਤਰ ਕਰਦਾ ਹੈ। ਜਿਸ ਦੇ ਚਲਦਿਆਂ ਪਾਣੀ ਦੀ ਘਾਟ ਪੰਜਾਬ ਨੂੰ ਝੱਲਣੀ ਪੈ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਦੂਜੇ ਰਾਜਾਂ ਨੂੰ ਚੋਲ ਨਹੀਂ ਪਾਣੀਂ ਦੇ ਰਹੇ ਹਾਂ ਬਲਕਿ ਪਾਣੀ ਦੇ ਰਹੇ ਹਾਂ। #BhagwantMann #PAU #Punjab