ਚੰਡੀਗੜ੍ਹ ਵਿਖੇ ਵਿਤ ਮੰਤਰੀ Harpal Cheema ਨੇ ਬੀਜੇਪੀ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ BJP ਸੀਰੀਅਲ ਕਿੱਲਰ ਹੈ ਜੋ ਡਰਾਂ ਧਮਕਾ ਕੇ ਸੂਬਿਆਂ ਚ ਸਰਕਾਰ ਬਦਲਦਾ ਹੈ। ਬੀਜੇਪੀ ਨੇ ਬਹੁਤ ਸਾਰੇ ਸੂਬਿਆਂ ਚ ਲੋਕਤੰਤਰ ਦੀ ਹਤਿਆਂ ਕੀਤੀ ਹੈ। ਉਨ੍ਹਾਂ ਕਿਹਾ ਸਾਡੇ MLA ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਬੀਜੇਪੀ ਦਿੱਲੀ ਤੋਂ ਬਾਅਦ ਹੁਣ ਪੰਜਾਬ ਵਿੱਚ ਵੀ ਅਪ੍ਰੇਸ਼ਨ LOTUS ਚਲਾ ਕੇ ਆਪ ਦੇ ਵਿਧਾਇਕਾਂ ਨੂੰ 25-25 ਕਰੋੜ 'ਚ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ।