ਫੌਜਾ ਸਿੰਘ ਸਰਾਰੀ ਦੀ ਵਾਇਰਲ ਹੋ ਰਹੀ ਆਡੀਓ ਹੁਣ ਵਿਰੋਧੀ ਪਾਰਟੀਆਂ ਲਈ ਬਹੁਤ ਵੱਡਾ ਮੁੱਦਾ ਬਣਦੀ ਜਾ ਰਹੀ ਹੈ। ਅਕਾਲੀ ਦਲ ਦੇ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਨੂੰ ਘੇਰਦਿਆਂ ਕਿਹਾ, ਕਿ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਸਭ ਤੋਂ ਇਮਾਨਦਾਰ ਪਾਰਟੀ ਦੱਸਦੀ ਹੈ। ਪਾਰਟੀ ਦੇ ਵਿਧਾਇਕ ਸ਼ਰੇਆਮ ਰਿਸ਼ਵਤਾਂ ਮੰਗ ਰਹੇ ਨੇ। ਉਹਨਾਂ ਫੌਜਾ ਸਿੰਘ ਸਰਾਰੀ 'ਤੇ ਬੋਲਦਿਆਂ ਕਿਹਾ ਕਿ ਭਗਵੰਤ ਮਾਨ ਨੂੰ ਇਸ ਕੇਸ ਦੀ CBI ਜਾਂਚ ਕਰਾਉਣੀ ਚਾਹੀਦੀ ਹੈ।