ਅੰਮ੍ਰਿਤਸਰ 'ਚ "ਨਿਹੰਗ ਸਿੰਘ ਝਗੜੇ" ਮਾਮਲੇ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ। ਵੀਡੀਓ 'ਚ ਹਰਮਨਜੀਤ ਨਾਲ ਖੜੀ ਕੁੜੀ ਨੇ ਹੱਥ 'ਚ ਤੰਬਾਕੂ ਫੜਿਆ ਹੋਇਆ ਦਿਖਾਈ ਦੇ ਰਿਹੈ। ਵੀਡੀਓ ਨਿਹੰਗਾਂ ਵਲੋਂ ਬਣਾਈ ਗਈ ਏ, ਤੇ ਨਿਹੰਗ ਕੁੜੀ ਤੋਂ ਸਵਾਲ- ਜਵਾਬ ਵੀ ਕਰ ਰਹੇ ਨੇ। ਵੀਡੀਓ ਹਰਮਨਜੀਤ ਦੇ ਕਤਲ ਤੋਂ ਕੁਝ ਸਮਾਂ ਪਹਿਲਾਂ ਦੀ ਏ ਤੇ ਇਸ ਤੋਂ ਬਾਅਦ ਹੀ ਨਿਹੰਗਾਂ ਤੇ ਹਰਮਨਜੀਤ ਦਾ ਝਗੜਾ ਸ਼ੁਰੂ ਹੋਇਆ ਸੀ। ਹਾਲਾਂਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਤਿੰਨਾਂ 'ਚ ਇੱਕ ਨਿਹੰਗ ਅਜੇ ਨਾਬਾਲਗ ਹੈ ਜਿਸ ਦੀ ਉਮਰ 15 ਸਾਲ ਦੱਸੀ ਜਾ ਰਹੀ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਨਾਲ ਕਈ ਸਵਾਲ ਖੜੇ ਹੋ ਗਏ ਨੇ, ਕਿ ਇਹ ਲੜਕੀ ਕੌਣ ਏ ? ਇਹ ਲੜਕੀ ਹਰਮਨਜੀਤ ਨਾਲ ਕਿਉਂ ਖੜੀ ਸੀ ? ਤੇ ਇਸ ਲੜਕੀ ਦੇ ਹੱਥ ਵਿੱਚ ਤੰਬਾਕੂ ਕਿਉਂ ਫੜਿਆ ਹੋਇਆ ਸੀ?