ਇਕ ਅਮ੍ਰਿਤਧਾਰੀ ਸਿੱਖ ਕੁੜੀ ਦਾ ਗਾਤਰਾ ਉਤਰਾਵੇ ਕੇ ਉਸ ਦਾ ਜਬਰੀ ਧਰਮ ਪਰਿਵਰਤਨ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਪੰਜਾਬ ਦੇ ਪਠਾਨਕੋਟ ਦੇ ਪਿੰਡ ਜ਼ੇਨੀ ਦਾ ਹੈ। ਜਿਥੇ 14 ਸਾਲ ਦੀ ਉਕਤ ਲੜਕੀ ਆਪਣੇ ਨਾਨਕੇ ਰਹਿਣ ਗਈ ਸੀ | ਪੀੜਤ ਲੜਕੀ ਦਾ ਦੋਸ਼ ਹੈ ਕਿ ਉਸ ਨੂੰ ਪਿੰਡ ਦੀ ਰਾਣੀ ਨਾਮ ਦੀ ਔਰਤ ਵਲੋਂ ਚਰਚ ਲਿਜਾਇਆ ਗਿਆ 'ਤੇ ਉਸਦੇ ਪਾਏ ਸ਼੍ਰੀ ਸਾਹਿਬ ਵੀ ਉਤਾਰ ਦਿੱਤੇ ਗਏ | ਲੜਕੀ ਦੇ ਘਰਦਿਆਂ ਨੂੰ ਇਸ ਮਾਮਲੇ ਬਾਰੇ ਉਦੋਂ ਪਤਾ ਲੱਗਾ ਜਦ ਇੱਕ ਦਿਨ ਲੜਕੀ ਨੇ ਗੁਰੂਦਵਾਰਾ ਸਾਹਿਬ ਜਾ ਕੇ ਲੰਗਰ ਛਕਣ ਤੋਂ ਮਨਾ ਕਰ ਦਿੱਤਾ | ਮਨਾ ਕਰਨ ਦੀ ਵਜਹ ਜਾਣ ਕੇ ਉਸਦੀ ਮਾਂ ਨੇ ਤੁਰੰਤ ਪੁਲਿਸ 'ਚ ਉਸ ਔਰਤ ਖਿਲਾਫ਼ ਸ਼ਿਕਾਇਤ ਦਰਜ ਕਰਵਾਈ | ਪੁਲਿਸ ਨੇ ਦੋਸ਼ੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ |