ਸੂਬੇ ਦੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦਾ ਜਾਅਲੀ ਪੀਏ ਬਣ ਕੇ ਕਿਸੇ ਨੂੰ ਸਰਕਾਰੀ ਅਧਿਆਪਕ ਬਣਵਾਉਣ ਲਈ 10 ਲੱਖ ਰੁਪਏ ਮੰਗਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਵੱਖ-ਵੱਖ ਵਿਭਾਗਾਂ ਵਿੱਚ ਜਾਅਲੀ ਪੀਏ ਬਣ ਕੇ ਕਿਸੇ ਦੀ ਬਦਲੀ ਤਾਂ ਕਿਸੇ ਨੂੰ ਹੋਰ ਕੰਮ ਕਰਵਾਉਣ ਲਈ ਵੀ ਫੋਨ ਕਰਦਾ ਸੀ। ਮੁਲਜ਼ਮ ਕਾਬੂ ਕਰ ਉਸ ਖ਼ਿਲਾਫ਼ ਥਾਣਾ ਕਬਰਵਾਲਾ 'ਚ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।