ਮੀਡੀਆ ਪਰਸਨਸ ਆਰ ਨਾਟ ਅਲਾਊਡ। ਇਹ ਤਸਵੀਰਾਂ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੀਆਂ ਨੇ। ਹਸਪਤਾਲ ਦੇ ਅਧਿਕਾਰੀਆਂ ਨੇ ਸਿਵਲ ਹਸਪਤਾਲ 'ਚ ਸਿਹਤ ਸਹੂਲਤਾਂ ਪੂਰੀਆਂ ਕਰਨ ਦੀ ਬਜਾਏ ਹਸਪਤਾਲ ਵਿੱਚ ਮੀਡੀਆ ਦੇ ਆਉਣ 'ਤੇ ਹੀ ਰੋਕ ਲਗਾ ਦਿੱਤੀ ਤੇ ਡਾਕਟਰਾਂ ਦੇ ਕਮਰਿਆਂ ਦੇ ਬਾਹਰ ਮੀਡੀਆ ਪਰਸਨ ਆਰ ਨਾਟ ਅਲਾਊਡ ਦੇ ਬੋਰਡ ਲਗਾ ਦਿੱਤੇ। ਡਾਕਟਰਾਂ ਦੀ ਇਸ ਮਨਮਰਜ਼ੀ ਦਾ ਸੀਨੀਅਰ ਅਧਿਕਾਰੀਆ ਨੂੰ ਵੀ ਕੁੱਝ ਨਹੀਂ ਪਤਾ ਕਿ ਹਸਪਤਾਲ ਵਿੱਚ ਕੀ ਹੋ ਰਿਹਾ ਹੈ। ਇਸ ਸਬੰਧ ਵਿਚ ਜਦੋਂ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਜਾਣਕਾਰੀ ਨਾ ਹੋਣ ਦੀ ਗੱਲ ਕਹਿ ਟਾਲਾ ਵੱਟ ਲਿਆ।