ਬਿਜਲੀ ਵਿਭਾਗ ਵੱਲੋਂ ਬਿਜਲੀ ਚੋਰੀ ਨੂੰ ਰੋਕਣ ਲਈ ਰੋਜ਼ਾਨਾ ਵੱਖ ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪਰ ਅੱਜ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਬਿਜਲੀ ਵਿਭਾਗ ਵੱਲੋਂ ਜਾਰੀ ਸਖਤ ਹਦਾਇਤਾਂ ਦੀ ਵਿਭਾਗ ਦੇ ਅਧਿਕਾਰੀ ਖੁਦ ਕਿੰਨੀ ਕੁ ਪਾਲਣਾ ਕਰਦੇ ਨੇ। ਮਾਮਲਾ ਉਪ ਮੰਡਲ ਦਫ਼ਤਰ ਖਾਲੜਾ ਦਾ ਏ, ਜਿੱਥੇ ਬਿਜਲੀ ਦਫਤਰ ਅੰਦਰ ਚਾਹ ਬਣਾਉਣ ਲਈ ਅਧਿਕਾਰੀਆਂ ਵੱਲੋਂ ਕਰੀਬ 3000 ਵਾਟ ਦਾ ਹੀਟਰ ਲਗਾਇਆ ਹੋਇਆ ਹੈ। ਇਸ ਬਾਰੇ ਜਦ ਐੱਸ.ਡੀ.ਓ ਬੂਟਾ ਰਾਮ ਨਾਲ ਗੱਲ ਕੀਤੀ ਗਈ ਤਾਂ ਉਹ ਇਸ ਬਾਰੇ ਪਾਸਾ ਵਟਦੇ ਨਜ਼ਰ ਆਏ।