ਜੇਕਰ ਤੁਸੀਂ ਹਿੰਦੀ ਫਿਲਮ ਸਪੈਸ਼ਲ 26 ਦੇਖੀ ਹੈ ਤਾਂ ਤੁਹਾਨੂੰ ਇਹ ਖਬਰ ਜਾਣੀ ਪਹਿਚਾਣੀ ਹੀ ਲੱਗੇਗੀ I ਖੰਨਾ ਦੇ ਪਿੰਡ ਰੋਹਣੋ ਖੁਰਦ ਵਿੱਚ ਇੱਕ ਘਰ ਵਿੱਚ ਲੁਟੇਰੇ ਉਸੇ ਫ਼ਿਲਮੀ ਸਟਾਇਲ 'ਚ ਨਕਲੀ ਇਨਕਮ ਟੈਕਸ ਅਧਿਕਾਰੀ ਬਣਕੇ 25 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਪੀੜਿਤ ਪਰਿਵਾਰ ਨੇ ਦੱਸਿਆ ਕਿ ਨਕਲੀ ਇਨਕਮ ਟੈਕਸ ਅਧਿਕਾਰੀ ਬਣ ਆਏ ਚਾਰ ਵਿਅਕਤੀਆਂ ਕੋਲ 2 ਪਿਸਤੌਲ ਵੀ ਸਨ ਅਤੇ ਉਹਨਾਂ ਨੇ ਸਾਰੇ ਪਰਿਵਾਰ ਨੂੰ ਇੱਕ ਕਮਰੇ ਵਿੱਚ ਕਰ ਦਿੱਤਾ। ਉਹਨਾਂ ਨੇ ਘਰ ਦੇ ਸਾਰੇ ਸਮਾਨ ਦੀ ਤਲਾਸ਼ੀ ਲਈ ਅਤੇ 25 ਲੱਖ ਦੀ ਰਕਮ ਜਿਹੜੀ ਸੱਜਣ ਸਿੰਘ ਨੇ ਜਮੀਨ ਖਰੀਦਣ ਵਾਸਤੇ ਘਰ ਰੱਖੀ ਹੋਈ ਸੀ, ਲੈਕੇ ਫਰਾਰ ਹੋ ਗਏ। ਮੌਕੇ 'ਤੇ ਪੁਲਿਸ ਨੇ ਪਹੁੰਚ ਕੇ CCTV ਦੀਆਂ ਤਸਵੀਰਾਂ ਦੇ ਅਧਾਰ 'ਤੇ ਕਾਰਵਾਈ ਆਰੰਭ ਕਰ ਦਿੱਤੀ ਹੈ।