ਰਾਧਾ ਸੁਆਮੀ ਡੇਰਾ ਬਿਆਸ ਅਤੇ ਨਿਹੰਗ ਸਿੰਘਾਂ ਦੇ ਸਮਰਥਕਾਂ ਵਿੱਚ ਹੋਏ ਖ਼ੂਨੀ ਟਕਰਾਅ ਤੋਂ ਬਾਅਦ, ਪੁਲਿਸ ਦੀ ਕਾਰਗੁਜਾਰੀ ਤੋਂ ਖ਼ਫ਼ਾ ਨਿਹੰਗ ਸਿੰਘ ਜਥੇਬੰਦੀਆਂ ਨੇ ਵੱਡੀ ਗਿਣਤੀ 'ਚ ਰਾਧਾਸਵਾਮੀ ਡੇਰੇ ਦਾ ਰਸਤਾ ਰੋਕਣ ਦਾ ਫੈਸਲਾ ਕੀਤਾ ਹੈ। ਬਲਬੀਰ ਸਿੰਘ ਮੁੱਛਲ ਨੇ ਕਿਹਾ ਅਗਰ ਪੁਲਸ ਪ੍ਰਸ਼ਾਸਨ ਨੇ 24 ਘੰਟਿਆਂ 'ਚ ਨਿਹੰਗ ਸਿੰਘਾਂ ਤੇ ਹਮਲਾ ਕਰਨ ਵਾਲਿਆਂ ਖਿਲਾਫ ਕੋਈ ਕਾਰਵਾਈ ਨਾ ਕੀਤੀ, ਤਾਂ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਡੇਰੇ ਦਾ ਰਸਤਾ ਰੋਕਿਆ ਜਾਵੇਗਾ।