ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ "ਦੇਸ਼ ਦਾ ਪਹਿਲਾ ਵਰਚੁਅਲ ਸਕੂਲ" ਲਾਂਚ ਕੀਤਾ, ਅਤੇ ਕਿਹਾ ਕਿ ਦੇਸ਼ ਭਰ ਦੇ ਵਿਦਿਆਰਥੀ ਇਸ ਵਰਚੁਅਲ ਸਕੂਲ ਵਿੱਚ ਦਾਖਲਾ ਲੈ ਸਕਦੇ ਹਨ, ਇਹ ਸਕੂਲ 9-12ਵੀਂ ਜਮਾਤ ਲਈ ਹੈ । ਕੇਜਰੀਵਾਲ ਨੇ ਕਿਹਾ ਕਿ ਇਹ ਵਰਚੁਅਲ ਸਕੂਲ ਭਾਰਤ ਭਰ ਦੇ ਵਿਦਿਆਰਥੀਆਂ ਲਈ ਖੁੱਲ੍ਹਾ ਹੋਵੇਗਾ, ਜਿਨ੍ਹਾਂ ਦੀ ਉਮਰ 13 ਤੋਂ 18 ਸਾਲ ਦੇ ਵਿਚਕਾਰ ਹੈ, ਇਹਨਾਂ ਵਿਦਿਆਰਥੀਆਂ ਨੂੰ ਹੁਨਰ-ਅਧਾਰਤ ਸਿਖਲਾਈ ਦੇ ਨਾਲ-ਨਾਲ, NEET, CUET ਅਤੇ JEE ਵਰਗੀਆਂ ਦਾਖਲਾ ਪ੍ਰੀਖਿਆਵਾਂ ਲਈ ਮਾਹਿਰਾਂ ਦੁਆਰਾ ਤਿਆਰੀ ਕਰਾਈ ਜਾਵੇਗੀ। #ArvindKejriwal #VirtualSchool #DelhiModel