ਗੈਂਗਸਟਰ ਗੋਲਡੀ ਬਰਾੜ ਵੱਲੋਂ ਸੋਸ਼ਲ ਮੀਡੀਆ ਰਾਹੀਂ ਜੇਲ੍ਹ ਮੰਤਰੀ ਹਰਜੋਤ ਬੈਂਸ 'ਤੇ ਪੰਜਾਬ ਪੁਲਿਸ ਮੁੱਖੀ ਗੌਰਵ ਯਾਦਵ ਨੂੰ ਫੇਸਬੁੱਕ ਪੋਸਟ ਜ਼ਰੀਏ ਇੱਕ ਧਮਕੀ ਦਿੱਤੀ ਗਈ ਸੀ I ਹੁਣ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਅਜਿਹੇ ਗ਼ੈਰ ਸਮਾਜਿਕ ਅਨਸਰਾਂ ਨੂੰ ਕਰਾਰ ਜਵਾਬ ਦਿੱਤਾ ਹੈ। ਮੰਤਰੀ ਹਰਜੋਤ ਬੈਂਸ ਨੇ ਟਵੀਟ ਕੀਤਾ ਹੈ ਕਿ ਜੇਲ੍ਹਾਂ 'ਚ ਵੀਆਈਪੀ ਸਹੂਲਤਾਂ 'ਤੇ ਪੀਜ਼ੇ ਮਿਲਣ ਦੇ ਦਿਨ ਗਏ। ਹੁਣ ਜੇਲ੍ਹਾਂ ਅਸਲ ਵਿਚ ਸੁਧਾਰ ਘਰ ਬਣਨਗੀਆਂ। ਉਨ੍ਹਾਂ ਕਿਹਾ ਕਿ ਜਦੋਂ ਤੋਂ ਮੁੱਖ ਮੰਤਰੀ ਵੱਲੋਂ ਉਨ੍ਹਾਂ ਨੂੰ ਇਹ ਮਹਿਕਮਾ ਦਿੱਤਾ ਗਿਆ ਹੈ, ਉਦੋਂ ਤੋਂ ਉਹ 'ਤੇ ਉਨ੍ਹਾਂ ਦੇ ਆਫਿਸਰ ਆਪਣੀਆਂ ਸੇਵਾਵਾਂ ਪ੍ਰਤੀ ਵਚਨਬੱਧ ਹਨ। ਹੁਣ ਜੇਲ੍ਹਾਂ ਅਸਲ ਵਿਚ ਸੁਧਾਰ ਘਰ ਬਣਨਗੀਆਂ। ਅਸੀਂ ਜੇਲ੍ਹਾਂ ਨੂੰ ਡਰੱਗ, ਮੋਬਾਈਲ 'ਤੇ ਕ੍ਰਾਈਮ ਮੁਕਤ ਕਰ ਕੇ ਸਾਹ ਲਵਾਂਗੇ। ਕੋਈ ਵੀ ਸਾਨੂੰ ਰੋਕ ਨਹੀਂ ਸਕਦਾ | #HarjotBains #GoldyBrar #SidhuMoosewala