ਖਾਲਿਸਤਾਨੀ ਹਰਵਿੰਦਰ ਸਿੰਘ ਉਰਫ਼ ਰਿੰਦਾ ਐਸਆਈ ਦਿਲਬਾਗ ਸਿੰਘ ਨੂੰ ਮਾਰਨ ਦੀ ਸਾਜ਼ਿਸ਼ ਨਾਕਾਮ ਹੋਣ 'ਤੇ ਬੁਖਲਾਹਤ 'ਚ ਏ । ਪਾਕਿਸਤਾਨ 'ਚ ਬੈਠਾ ਖਾਲਿਸਤਾਨੀ ਹਰਵਿੰਦਰ ਸਿੰਘ ਉਰਫ਼ ਰਿੰਦਾ ਨੇ ਇੱਕ ਵੈੱਬ ਚੈਨਲ ਨੂੰ EMAIL ਭੇਜੀ ਹੈ, ਜਿਸ ਵਿਚ ਰਿੰਦਾ ਨੇ ਪੰਜਾਬ ਪੁਲਿਸ ਨੂੰ ਧਮਕੀ ਦਿੱਤੀ ਹੈ, ਕਿ ਸਾਡੇ ਭਗੌੜੇ ਸਾਥੀਆਂ ਦੇ ਪਰਿਵਾਰਾਂ ਨੂੰ ਤੰਗ ਨਾ ਕੀਤਾ ਜਾਵੇ, ਕਿਉਕਿ ਇਹਨਾਂ ਪੁਲਿਸ ਅਫਸਰਾਂ ਦੇ ਠਿਕਾਣੇ ਸਾਡੇ ਤੋਂ ਲੁਕੇ ਹੋਏ ਨਹੀਂ। ਪੁਲਿਸ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।