ਬੰਬੀਹਾ ਗੈਂਗ ਨਾਲ ਜੁੜੇ ਕਥਿਤ ਗੈਂਗਸਟਰ ਮਨਦੀਪ ਸਿੰਘ ਧਾਲੀਵਾਲ ) ਦੀ ਫਿਲਪੀਨ 'ਚ ਸ਼ੁੱਕਰਵਾਰ ਸਵੇਰੇ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਨਦੀਪ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਲੋਪੋ ਦਾ ਰਹਿਣ ਵਾਲਾ ਸੀ। ਹੱਤਿਆ ਦੀ ਪੁਸ਼ਟੀ ਕਰਦਿਆਂ ਐਸਐਸਪੀ ਨੇ ਦੱਸਿਆ ਕਿ ਸਾਲ 2020 'ਚ ਸਮਾਲਸਰ ਵਿਖੇ ਵਾਪਰੇ ਗੋਲੀਕਾਂਡ ਵਿੱਚ ਮਨਦੀਪ ਦਾ ਨਾਂ ਸਾਹਮਣੇ ਆਇਆ ਸੀ ਪਰ ਉਹ ਕਿਸੇ ਗਿਰੋਹ ਨਾਲ ਸਬੰਧਤ ਹੈ ਜਾਂ ਨਹੀਂ, ਇਸ ਬਾਰੇ ਪਤਾ ਲਾਇਆ ਜਾ ਰਿਹਾ ਹੈ।