ਜਲੰਧਰ ਦੇ ਬੱਸ ਸਟੈਂਡ 'ਚ ਬੀਤੇ ਦਿਨ ਦੋ ਬੱਸਾਂ ਦੇ ਡਰਾਈਵਰ ਅਤੇ ਕੰਡਕਟਰ ਸਵਾਰੀਆਂ ਚੁੱਕਣ ਨੂੰ ਲੈ ਕੇ ਆਪਸ ਵਿੱਚ ਭਿੜ ਪਏ। ਉਧਰ ਦੇਸ਼ ਜਿੱਥੇ 15 ਅਗਸਤ ਮਨਾ ਰਿਹਾ ਸੀ, ਇਹ ਜਨਾਬ ਕਮਾਈ ਦੀ ਜੱਦੋ ਜਹਿਦ 'ਚ ਇੱਕ ਦੂਜੇ 'ਤੇ ਖੂੰਖਾਰ ਸ਼ੇਰਾਂ ਵਾਂਗ ਟੁੱਟ ਪਏ। ਲੜਾਈ ਦਾ ਇਹ ਭਿਆਨਕ ਦ੍ਰਿਸ਼ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਹਾਲਾਂ ਕਿ ਕੁਝ ਲੋਕਾਂ ਨੇ ਇਹਨਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ, ਇੱਥੋਂ ਤੱਕ ਕਿ ਇਹਨਾਂ ਇੱਕ ਦੂਜੇ ਦੇ ਕੱਪੜੇ ਵੀ ਪਾੜ ਦਿੱਤੇ।