ਮਾਨਸਾ ਅਦਾਲਤ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ‘ਚ ਗ੍ਰਿਫਤਾਰ ਸ਼ਾਰਪ ਸ਼ੂਟਰ ਪ੍ਰਿਆਵਰਤ ਫ਼ੌਜੀ, ਦੀਪਕ ਟੀਨੂੰ, ਕਸ਼ਿਸ਼ ਅਤੇ ਕੇਸ਼ਵ ਕੁਮਾਰ ਦਾ ਕਤਲ ਦੇ ਮੁਕੱਦਮੇ ‘ਚ 3 ਦਿਨਾਂ ਦਾ ਮੁੜ ਪੁਲਿਸ ਰਿਮਾਂਡ ਦੇ ਦਿੱਤਾ ਗਿਆ ਹੈ । ਜ਼ਿਕਰਯੋਗ ਹੈ ਕਿ ਮਾਨਸਾ ਪੁਲਿਸ ਨੇ ਕਤਲ ਦੇ ਮੁਕੱਦਮੇ ‘ਚ ਨਾਮਜ਼ਦ ਕਰਕੇ ਰਿਮਾਂਡ ਲਿਆ ਸੀ ਅਤੇ ਅੱਜ ਮੁੜ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਸ਼ਾਰਪ ਸ਼ੂਟਰ ਪ੍ਰਿਆਵਰਤ ਫ਼ੌਜੀ ਸਣੇ ਚਾਰ ਸ਼ੂਟਰਾਂ ਨੂੰ 8 ਅਗਸਤ ਤੱਕ ਰਿਮਾਂਡ ‘ਤੇ ਭੇਜ ਦਿੱਤਾ ਹੈ।