ਸ੍ਰੀ ਮੁਕਤਸਰ ਸਾਹਿਬ 'ਚ ਸਿੱਧੂ ਮੂਸੇਵਾਲਾ ਦੇ ਖਾਸ ਕਰੀਬੀ ਦੇ ਘਰ ਦੀ ਕਿਸੇ ਵਿਅਕਤੀ ਵੱਲੋਂ ਰੇਕੀ ਕਰਨ ਦੀ CCTV ਵੀਡੀਓ ਸਾਹਮਣੇ ਆਈ ਹੈ I ਇਸ ਸਖਸ਼ ਵੱਲੋਂ ਸਿੱਧੂ ਦੇ ਕਰੀਬੀ ਦੇ ਘਰ ਦੇ ਸਾਰੇ ਪਾਸਿਆਂ ਤੋਂ ਰੇਕੀ ਕੀਤੀ ਜਾ ਰਹੀ ਸੀ I ਪਰਿਵਾਰਿਕ ਮੈਂਬਰਾਂ ਵੱਲੋਂ ਤੁਰੰਤ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ I ਸ਼ਿਕਾਇਤ-ਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਹਨਾਂ ਨੂੰ ਫੋਨ 'ਤੇ ਧਮਕੀਆਂ ਆ ਰਹੀਆਂ ਸਨ I ਜਿਸ ਦੇ ਚਲਦਿਆਂ ਪੁਲਿਸ ਵੱਲੋਂ ਸਖਤ ਸੁਰੱਖਿਆ ਦੇ ਪ੍ਰਬੰਧ ਕਰ ਦਿੱਤੇ ਗਏ ਹਨ I ਜਿਕਰਯੋਗ ਹੈ ਕਿ ਪਹਿਲਾਂ ਵੀ ਸਿੱਧੂ ਮੂਸੇਵਾਲਾ ਮਾਮਲੇ 'ਚ ਗੋਲਡੀ ਬਰਾੜ ਦੀ ਵਾਇਰਲ ਆਡੀਓ 'ਚ ਮੁਕਤਸਰ ਦੇ ਸਖਸ਼ ਦਾ ਜਿਕਰ ਹੋਇਆ ਸੀ, ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਉਹ ਸਿੱਧੂ ਮੂਸੇਵਾਲਾ ਦਾ ਬਹੁਤ ਖਾਸ ਹੈ ਅਤੇ ਇਸੇ ਸਖਸ਼ ਦੇ ਜ਼ਰੀਏ ਹੀ 2 ਕਰੋੜ ਰੁਪਏ ਦੀ ਆਫਰ ਕਰਨ ਦੀ ਗੱਲ ਕਹਿ ਗਈ ਸੀ I #Sidhumoosewala #goldbrar #Punjabpolice