ਸਾਬਕਾ ਕ੍ਰਿਕਟਰ ਅਤੇ ਮੌਜੂਦਾ ਸਾਂਸਦ ਹਰਭਜਨ ਸਿੰਘ ਨੇ ਰਾਜਸਭਾ ਵਿਚ ਆਪਣੇ ਪਹਿਲੇ ਭਾਸ਼ਣ ਦੌਰਾਨ ਅਫ਼ਗਾਨੀਸਤਾਨ ਵਿਚ ਹੋ ਰਹੇ ਸਿਖਾਂ ਅਤੇ ਉਹਨਾਂ ਦੇ ਗੁਰਦੁਆਰਿਆਂ 'ਤੇ ਹਮਲਿਆਂ ਦਾ ਮੁੱਦਾ ਪੂਰੀ ਬੇਬਾਕੀ ਨਾਲ ਉਠਾਇਆ I ਉਹਨਾਂ ਇਸ ਸਬੰਧ ਵਿੱਚ ਭਾਰਤ ਸਰਕਾਰ ਵੱਲੋਂ ਠੋਸ ਕਦਮ ਚੁੱਕਣ ਲਈ ਅਪੀਲ ਕੀਤੀ I ਉਹਨਾਂ ਕਿਹਾ ਕਿ ਇਹ ਹਮਲੇ ਸਿਖਾਂ ਦੀ ਹੋਂਦ 'ਤੇ ਹੋ ਰਹੇ ਹਨ, ਜਦਕਿ ਸਿਖਾਂ ਨੇ ਪੂਰੀ ਦੁਨੀਆਂ ਵਿੱਚ ਆਉਣ ਵਾਲੀਆਂ ਆਫ਼ਤਾਂ ਵਿੱਚ ਸੇਵਾ ਕਰਕੇ ਆਪਣੀ ਹੋਂਦ ਨੂੰ ਦਰਸਾਇਆ ਹੈ I