ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਰਾਜਸਥਾਨ ਦੇ ਚੁਰੂ ਦੀ ਸੈਂਟਰਲ ਜੇਲ ਤੋਂ ਅਰਸ਼ਦ ਖਾਨ ਨਾਮ ਦੇ ਗੈਂਗਸਟਰ ਨੂੰ ਪ੍ਰੋਡਕਸ਼ਨ ਵਾਰੰਟ ਤੇ ਅੱਜ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਰਸ਼ਦ ਖਾਨ ਰਾਜਸਥਾਨ ਦਾ ਹਿਸਟਰੀ ਸ਼ੀਟਰ ਅਪਰਾਧੀ ਹੈ। ਉਸ ਉੱਤੇ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਵਰਤੀ ਗਈ ਬਲੈਰੋ,ਗੱਡੀ ਗੈਂਗਸਟਰਾਂ ਨੂੰ ਮੁਹਇਆ ਕਰਾਉਣ ਦਾ ਇਲਜ਼ਾਮ ਹੈ I ਮਾਨਸਾ ਅਦਾਲਤ ਵਲੋਂ ਅਰਸ਼ਦ ਖ਼ਾਨ ਨੂੰ 8 ਅਗਸਤ ਤੱਕ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਗਿਆ।