ਭਗਵੰਤ ਮਾਨ ਵਲੋਂ ਬਣਾਏ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੀ ਲਵਲੀ ਯੂਨੀਵਰਸਿਟੀ ਨੇ ਵੀ ਕੀਤਾ ਪੰਚਾਇਤੀ ਜ਼ਮੀਨ ਤੇ ਕਬਜ਼ਾ - ਆਪ ਸਰਕਾਰ ਦੀ ਨਜਾਇਜ਼ ਕਬਜ਼ੇ ਛੁਡਵਾਉਣ ਦੀ ਮੁਹਿੰਮ ਸਦਾ ਹੀ ਚਰਚਾ ਚ ਰਹੀ ਹੈ । ਹੁਣ ਆਪ ਵੱਲੋਂ ਹੀ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੀ ਮਾਲਕੀ ਵਾਲੀ ਲਵਲੀ ਯੂਨੀਵਰਸਿਟੀ ਦੁਆਰਾ ਪੰਚਾਇਤੀ ਜ਼ਮੀਨ ਦੇ ਕਬਜੇ ਦਾ ਚਰਚਾ ਹੈ । ਪਿੰਡ ਹਰਦਾਸਪੁਰ ਦੀ 6 ਕਨਾਲ ਜ਼ਮੀਨ ਲਵਲੀ ਯੂਨੀਵਰਸਿਟੀ ਦੇ ਮਾਲਕਾਂ ਦੇ ਕਬਜੇ ਹੇਠ ਹੈ । ਜਿਸ ਬਾਰੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਸਨ , ਜਦਕਿ ਕੋਈ ਕਾਰਵਾਈ ਨਹੀਂ ਹੋਈ ਤੇ ਹੁੰਦੀ ਵੀ ਕਿਵੇਂ ਜਿਹੜੇ ਰਾਜ ਸਭਾ ਦੀ ਟਿਕਟ ਲੈ ਸਕਦੇ ਉਹਨਾ ਖਿਲਾਫ਼ ਕਾਰਵਾਈ ਕਰਕੇ ਅਧਿਕਾਰੀ ਦਿੱਲੀ ਦਰਬਾਰ ਦੀ ਨਰਾਜ਼ਗੀ ਕਿਵੇਂ ਸਹੇੜ ਸਕਦੇ ।
ਸਵਾਲਾਂ ਦੇ ਘੇਰੇ 'ਚ ਸਰਕਾਰ ਦੀ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਦੀ ਮੁਹਿੰਮ - ਵਿਰੋਧੀਆਂ ਨੇ ਫਗਵਾੜਾ ਦੀ LPU ਯੂਨੀਵਰਸਿਟੀ 'ਤੇ ਕਾਰਵਾਈ ਨਾ ਕਰਨ ਦੇ ਲਾਏ ਇਲਜ਼ਾਮ
#Punjab #PunjabNews #CMBhagwantMann #LPU #lovelyprofessionaluniversity #SukhpalSinghKhaira #PunjabGovernment