ਬਠਿੰਡੇ ਤੋਂ ਬਾਅਦ ਹੁਣ ਜਲੰਧਰ ਦੇ ਸੀ ਟੀ ਇੰਸਟੀਟਿਊਟ ਵਿੱਚ ਪੇਪਰ ਦੇ ਆਏ ਸਿੱਖ ਬੱਚਿਆਂ ਨੂੰ ਕੜੇ ਉਤਾਰਨ ਲਈ ਕਿਹਾ ਗਿਆ ਜਿਸ 'ਤੇ ਗੁੱਸੇ 'ਚ ਆਏ ਬੱਚਿਆਂ ਨੇ ਆਪਣੇ ਮਾਪਿਆਂ ਨੂੰ ਸੂਚਨਾ ਦਿੱਤੀ I ਮਾਪਿਆਂ ਨੇ ਇਕੱਠੇ ਹੋ ਕੇ ਸਿੱਖ ਤਾਲਮੇਲ ਕਮੇਟੀ ਨੂੰ ਨਾਲ ਲੈ ਕੇ ਮੌਕੇ 'ਤੇ ਪਹੁੰਚ ਕੇ ਇਸਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ I ਜਿਸ ਦੀ ਸੂਚਨਾ ਮਿਲਦਿਆਂ ਪ੍ਰਤਾਪਪੁਰਾ ਦੀ ਪੁਲਿਸ ਦੇ ਆਲਾ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਸੰਸਥਾ ਦੀ ਮੈਨਜਮੈਂਟ ਦੇ 3 ਅਧਿਕਾਰੀਆਂ ਨੂੰ ਪੁੱਛ ਗਿੱਛ ਲਈ ਥਾਣੇ ਲਿਜਾਇਆ ਗਿਆ I #Sikh #SikhProtest #Sikhi