ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਵਲੋਂ ਬਲਵਿੰਦਰ ਸਿੰਘ ਭੂੰਦੜ ਨੂੰ ਇੱਕ ਚਿੱਠੀ ਲਿਖੀ ਗਈ I ਚਿੱਠੀ ਵਿੱਚ ਉਹਨਾਂ ਪਾਰਟੀ ਦੀ ਮਜ਼ਬੂਤੀ ਲਈ ਕਈ ਸੁਝਾ ਦਿੱਤੇ, ਚਿੱਠੀ ਵਿੱਚ ਉਹਨਾਂ ਇਹ ਮੰਗ ਕੀਤੀ ਕਿ ਸੁਖਬੀਰ ਬਾਦਲ ਨੂੰ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਅਤੇ ਪਾਰਟੀ ਇੱਕ ਪਰਿਵਾਰ 'ਚੋ ਇੱਕ ਬੰਦੇ ਨੂੰ ਹੀ ਟਿਕਟ ਦੇਵੇ, ਉਹਨਾਂ ਇਹ ਵੀ ਸੁਝਾ ਦਿੱਤਾ ਕੇ ਤਿੰਨ ਕਾਰਜਕਾਰੀ ਪ੍ਰਧਾਨ ਵੀ ਲਾਏ ਜਾਣ I