ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ਾਂ ਤੋਂ ਬਾਅਦ ਦਿੱਲੀ ਦੀ ਸਿੱਖ ਸੰਗਤ ਵੱਲੋਂ ਗੁਰਦੁਆਰਿਆਂ 'ਚ ਪੋਸਟਰ ਲਗਾਏ ਜਾ ਰਹੇ ਹਨ I ਇਹ ਪੋਸਟਰ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਏ ਜਾ ਰਹੇ ਹਨ I ਇਹਨਾਂ ਪੋਸਟਰਾਂ ਵਿੱਚ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਅਤੇ ਬਲਵੰਤ ਸਿੰਘ ਰਾਜੋਆਣਾ ਤੋਂ ਇਲਾਵਾ ਹੋਰ ਕਈ ਹੋਰ ਬੰਦੀ ਸਿੰਘਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ Iਪੋਸਟਰ ਹਿੰਦੀ ਭਾਸ਼ਾ ਛਪਾਏ ਗਏ ਹਨ, ਕਿਉਂਕਿ ਦਿੱਲੀ 'ਚ ਜਿਆਦਾਤਰ ਲੋਕ ਹਿੰਦੀ ਬੋਲਦੇ ਹਨ I
#oneindiapunjabi #bandisinghrelease #sikhprotest