ਪੰਜਾਬ ਪੁਲਿਸ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫਰਾਰ ਕਾਤਲਾਂ ਦਾ 5 ਘੰਟਿਆਂ ਦੇ ਮੁਕਾਬਲੇ ਦੌਰਾਨ ਇੰਕਾਉਂਟਰ ਕਰ ਦਿੱਤਾ ਗਿਆ। ਮੁਕਾਬਲੇ ਵਿੱਚ ਮਰਨ ਵਾਲੇ ਮਨਪ੍ਰੀਤ ਕੁੱਸਾ ਅਤੇ ਜਗਰੂਪ ਰੂਪਾ ਦੇ ਕਤਲ ਦੀ ਪੁਲਿਸ ਵੱਲੋਂ ਪੁਸ਼ਟੀ ਕਰ ਦਿੱਤੀ ਗਈ ਹੈ।ਇਹ ਸਾਰਾ ਮਾਮਲਾ ਅਟਾਰੀ ਲਾਗੇ ਪੈਂਦੇ ਭਕਨਾ ਪਿੰਡ ਵਿੱਚ ਵਾਪਰਿਆ। ਕਾਤਲਾਂ ਵੱਲੋਂ ਏ ਕੇ 47 ਨਾਲ ਕੀਤਾ ਗਿਆ ਪੁਲਿਸ 'ਤੇ ਨਾਲ ਹਮਲਾ। ਜਵਾਬੀ ਕਾਰਵਾਈ ਵਿੱਚ ਪੁਲਿਸ ਵੱਲੋਂ ਕਾਤਲ ਢੇਰ।