chandigarh : punjab ਤੇ hariyana ਹਾਈ ਕੋਰਟ ਦੇ ਇੱਕ ਛੁੱਟੀ ਵਾਲੇ ਬੈਂਚ ਨੇ ਮੰਗਲਵਾਰ ਨੂੰ ਇੱਕ ਪਟੀਸ਼ਨ 'ਤੇ punjab government ਨੂੰ ਨੋਟਿਸ ਜਾਰੀ ਕੀਤਾ। ਜਿਸ ਵਿੱਚ ਸਾਲ 2022-2023 ਲਈ ਰਾਜ ਦੀ ਆਬਕਾਰੀ ਨੀਤੀ ਨੂੰ ਇਸ ਆਧਾਰ 'ਤੇ ਚੁਣੌਤੀ ਦਿੱਤੀ ਗਈ ਸੀ ਕਿ ਇਹ ਸ਼ਰਾਬ ਉਦਯੋਗ ਨੂੰ ਏਕਾਧਿਕਾਰ ਬਣਾਉਣ ਦੀ ਕੋਸ਼ਿਸ਼ ਸੀ। ਆਕਾਸ਼ ਇੰਟਰਪ੍ਰਾਈਜਿਜ਼ ਅਤੇ ਹੋਰਾਂ ਦੁਆਰਾ ਪਟੀਸ਼ਨ ਦਾਇਰ ਕੀਤੀ ਗਈ ਹੈ ਇਹ ਸਾਰੇ ਪੰਜਾਬ ਵਿੱਚ ਚੱਲ ਰਹੇ ਥੋਕ/ਪ੍ਰਚੂਨ ਸ਼ਰਾਬ ਵਿਕਰੇਤਾ ਮਾਲਕ ਹਨ।