America Firing: ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਸੋਮਵਾਰ ਸਵੇਰੇ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ 'ਚ ਗੋਲੀਬਾਰੀ ਹੋਈ। ਜਾਣਕਾਰੀ ਮੁਤਾਬਕ ਇਸ ਘਟਨਾ 'ਚ ਇੱਕ ਪੁਲਸ ਅਧਿਕਾਰੀ ਸਮੇਤ ਕਈ ਲੋਕ ਜ਼ਖ਼ਖਮੀ ਹੋਏ ਹਨ। ਵਾਸ਼ਿੰਗਟਨ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਨੌਰਥ ਵੈਸਟ ਇਲਾਕੇ ਵਿੱਚ 14ਵੀਂ ਅਤੇ ਯੂ ਸਟਰੀਟ ਨੇੜੇ ਵਾਪਰੀ।