ਪੰਜਾਬ ਕਾਂਗਰਸ ਮੰਤਰੀਆਂ 'ਤੇ ਲੱਗ ਰਹੇ ਭ੍ਰਿਸ਼ਟਾਚਾਰ ਦੇ ਇਲਜ਼ਾਮ, ਹੁਣ ਧਾਲੀਵਾਲ ਨੇ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ 'ਤੇ ਲਾਏ ਘਪਲੇ ਦੇ ਇਲਜ਼ਾਮ

ABP Sanjha 2022-06-11

Views 13

ਅੰਮ੍ਰਿਤਸਰ: ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਦਾ ਇੱਕ ਹੋਰ ਮੰਤਰੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਫਸਦਾ ਨਜ਼ਰ ਆ ਰਿਹਾ ਹੈ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ’ਤੇ ਪਿੰਡ ਭਗਤਪੁਰਾ ਦੀ ਜ਼ਮੀਨ ਵੇਚ ਕੇ ਕਰੋੜਾਂ ਰੁਪਏ ਦਾ ਘਪਲਾ ਕਰਨ ਦਾ ਦੋਸ਼ ਲਗਾਏ ਹਨ। ਘਪਲੇ ਦੇ ਇਲਜ਼ਾਮ ਲਗਾਉਂਦੇ ਹੋਏ ਕੁਲਦੀਪ ਨੇ ਕਿਹਾ ਕਿ ਗੋਲਡਨ ਗੇਟ ਨੇੜੇ ਸਥਿਤ ਅਲਫ਼ਾ ਇੰਟਰਨੈਸ਼ਨਲ ਸਿਟੀ ਕਲੋਨੀ ਵਿੱਚ ਪੰਚਾਇਤ ਦੀ 32 ਕਨਾਲ 16 ਮਰਲੇ ਜ਼ਮੀਨ 1 ਕਰੋੜ 25 ਲੱਖ ਰੁਪਏ ਵਿੱਚ ਵਿਕੀ ਜਦੋਂਕਿ ਇਸ ਦੀ ਕੁੱਲ ਕੀਮਤ ਸਾਢੇ ਸੱਤ ਕਰੋੜ ਪ੍ਰਤੀ ਏਕੜ ਬਣਦੀ ਹੈ। ਇਸ 'ਚ ਕਰੀਬ 28 ਕਰੋੜ ਦਾ ਘਪਲਾ ਹੋਇਆ ਹੈ।

Share This Video


Download

  
Report form
RELATED VIDEOS