ਖਰੜ ਮੰਡੀ ਵਿਖੇ ਲਿਫਟਿੰਗ ਦਾ ਕੰਮ ਮੁਕੰਮਲ ਹੋਣ ਕੰਢੇ ਹੈ। ਇਸ ਦੌਰਾਨ ਏਬੀਪੀ ਸਾਂਝਾ ਵੱਲੋਂ ਖਰੜ ਮੰਡੀ ਦਾ ਦੌਰਾ ਕੀਤਾ ਗਿਆ। ਇਸ ਸਮੇਂ ਜਦੋਂ ਮੌਜੂਦ ਕਿਸਾਨਾਂ ਆੜ੍ਹਤੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਵਾਰ ਉਨ੍ਹਾਂ ਨੂੰ ਅੱਧੋ-ਅੱਧ ਦਾ ਫਰਕ ਪਿਆ ਹੈ। ਪਹਿਲੀ ਮੌਸਮੀ ਮਾਰ ਤੇ ਦੂਜਾ ਕੈਮੀਕਲ ਵਾਲੀਆਂ ਖੇਤੀ ਦਵਾਈਆਂ। ਕਿਸਾਨਾਂ ਦਾ ਕਹਿਣਾ ਹੈ ਕਿ ਦਵਾਈਆਂ ਵਿਚ ਕੈਮੀਕਲ ਦੀ ਵਧ ਮਾਤਰਾ ਹੋਣ ਕਾਰਨ ਉਨ੍ਹਾਂ ਦੀ ਫਸਲ ਬਹੁਤ ਪ੍ਰਭਾਵਿਤ ਹੋਈ ਹੈ ਤੇ ਉਨ੍ਹਾਂ ਵੱਲੋਂ ਸਰਕਾਰ ਨੂੰ ਇਸ ਮਸਲੇ 'ਤੇ ਦਖਲ ਦੇਣ ਦੀ ਅਪੀਲ ਕੀਤੀ ਹੈ।