Daily News Punjabi
FB.com/dailynewspunjabi
ਪਿੰਡ ਖਵਾਸਪੁਰ ਦੀ ਕਥਿਤ ਸ਼ਾਮਲਾਟ ਜਮੀਨ ਤੇ ਕਬਜੇ ਨੂੰ ਲੈ ਕੇ ਛਿੜੇ ਵਿਵਾਦ ਤੋਂ ਬਾਅਦ ਆਖਿਰਕਾਰ ਪਿੰਡ ਦੇ ਸਰਪੰਚ ਜਗਰੂਪ ਸਿੰਘ ਨੇ ਚੁੱਪੀ ਤੋੜਦਿਆਂ ਇਸ ਜਮੀਨ ਨੂੰ ਸਰਕਾਰੀ ਰਿਕਾਰਡ ਅਨੁਸਾਰ ਸ਼ਾਮਲਾਟ ਜਮੀਨ ਨਾ ਹੋਣ ਦਾ ਦਾਅਵਾ ਕੀਤਾ ਹੈ। ਪੰਚਾਇਤ ਦਾ ਪੱਖ ਪੇਸ਼ ਕਰਨ ਲਈ ਪਿੰਡ ਦੇ ਮੌਜੂਦਾ ਸਰਪੰਚ ਜਗਰੂਪ ਸਿੰਘ ਵੱਲੋਂ ਪੰਚਾਇਤ ਮੈਂਬਰਾਂ ਤੇ ਹੋਰਾਂ ਦੀ ਹਾਜਰੀ ਚ ਪ੍ਰੈਸ ਕਾਨਫਰੰਸ ਕੀਤੀ।ਇਸ ਮੌਕੇ
ਵੱਖ ਵੱਖ ਅਖਬਾਰਾਂ ਦੇ ਪੱਤਰਕਾਰਾਂ ਨਾਲ ਪਿੰਡ ਖਵਾਸਪੁਰ ਦੇ ਸਰਪੰਚ ਜਗਰੂਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨਾਂ ਤੋਂ ਜਿਸ ਜਮੀਨ ਨੂੰ ਸ਼ਾਮਲਾਟ ਕਹਿ ਕੇ ਦੂਜੀ ਧਿਰ ਬਿਆਨਬਾਜੀ ਕਰ ਰਹੀ ਹੈ ਉਹ ਜਮੀਨ ਸ਼ਾਮਲਾਟ ਨਹੀ ਹੈ ਅਤੇ ਇਸ ਜਮੀਨ ਨਾਲ ਪੰਚਾਇਤ ਦਾ ਕੋਈ ਤਲਕ ਵਾਸਤਾ ਨਹੀ ਹੈ। ਮਾਲ ਮਹਿਕਮੇ ਦੇ ਰਿਕਾਰਡ ਅਨੁਸਾਰ ਇਹ ਅਬਾਦੀ ਦੇਹ ਦੀ ਜਮੀਨ ਹੈ ਜਿਸ ਤੇ ਪਿਛਲੇ ਲੰਮੇ ਸਮੇਂ ਤੋਂ ਇਕ ਹਿੰਦੂ ਪਰਿਵਾਰ ਕਾਬਜ ਹੈ ਤੇ ਜਿਸ ਦੇ ਨਾ ਤੇ ਇਸ ਜਮੀਨ ਦੀਆਂ ਗਿਰਦਾਵਰੀਆਂ ਮਾਲ ਮਹਿਕਮੇ ਵਿੱਚ ਦਰਜ ਹੈ।ਇਸ ਮੌਕੇ ਸਰਪੰਚ ਜਗਰੂਪ ਸਿੰਘ ਨੇ ਕਿਹਾ ਕਿ ਅਸੀ ਇਸ ਹਿੰਦੂ ਪਰਿਵਾਰ ਨਾਲ ਹੋ ਰਹੀ ਧੱਕੇਸ਼ਾਹੀ ਦਾ ਡੱਟ ਕੇ ਵਿਰੋਧ ਕਰਾਂਗੇ ਅਤੇ ਪ੍ਰਸ਼ਾਸਨ ਕੋਲੋਂ ਇਸ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ ।