ਜ਼ਿਲ੍ਹਾ ਤਰਨਤਾਰਨ ਦੇ ਐੱਸਐੱਸਪੀ ਧਰੂਵ ਦਈਆ ਦੇ ਦਿਸ਼ਾ ਨਿਰਦੇਸ਼ਾਂਫਚ ਅਤੇ ਡੀ ਐੱਸ ਪੀ ਭਿੱਖੀਵਿੰਡ ਸੁਲੱਖਣ ਸਿੰਘ ਮਾਨ ਦੀਆਂ ਹਦਾਇਤਾਂ ਤੇ ਚੱਲਦਿਆਂ ਥਾਣਾ ਕੱਚਾ ਪੱਕਾ ਦੀ ਪੁਲਿਸ ਨੇ 152 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਥਾਣਾ ਕੱਚਾ ਪੱਕਾ ਦੀ ਪੁਲਿਸ ਵੱਲੋਂ ਜਮਾਲਪੁਰ ਨਹਿਰ ਤੇ ਨਾਕਾਬੰਦੀ ਦੌਰਾਨ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਇੱਕ ਚਿੱਟੇ ਰੰਗ ਦੀ ਇਨੋਵਾ ਗੱਡੀ ਆਉਂਦੀ ਦਿਖਾਈ ਦਿੱਤੀ ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਗੱਡੀ ਦੇ ਡਰਾਈਵਰ ਨੇ ਇੱਕ ਦਮ ਗੱਡੀ ਖੱਬੀ ਸਾਈਡ ਨੂੰ ਮੋੜ ਦਿੱਤੀ ਅੱਗੇ ਝਾੜੀਆਂ ਹੋਣ ਕਰਕੇ ਗੱਡੀ ਬੰਦ ਹੋ ਗਈ ਤਾਂ ਐੱਸ ਆਈ ਜਦੋਂ ਡਰਾਈਵਰ ਸੀਟ ਤੇ ਬੈਠੇ ਨੌਜਵਾਨ ਨੂੰ ਉਤਰਨ ਲਈ ਕਿਹਾ ਤਾਂ ਇਸੇ ਦੌਰਾਨ ਜਦੋਂ ਡਰਾਈਵਰ ਸੀਟ ਤੇ ਬੈਠਾ ਨੌਜਵਾਨ ਬਾਰੀ ਖੋਲ੍ਹ ਕੇ ਹੇਠਾਂ ਉਤਰਨ ਲੱਗਾ ਤਾਂ ਉਸ ਦੀ ਪਹਿਨੀ ਹੋਈ ਪੈਂਟ ਦੀ ਸੱਜੀ ਜੇਬ ਵਿਚੋਂ ਇਕ ਮੋਮੀ ਲਿਫਾਫਾ ਨਿਕਲ ਕੇ ਜ਼ਮੀਨ ਤੇ ਡਿੱਗ ਪਿਆ ਅਤੇ ਜਦੋਂ ਡਿੱਗੇ ਹੋਏ ਲਿਫਾਫੇ ਨੂੰ ਫੜ ਕੇ ਚੈੱਕ ਕੀਤਾ ਗਿਆਵ ਤਾਂ ਉਸ ਵਿੱਚੋਂ 152 ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਦੂਜਾ ਨੌਜਵਾਨ ਜੋ ਕਿ ਕੰਡਕਟਰ ਸੀਟ ਤੇ ਬੈਠਾ ਹੋਇਆ ਸੀ ਜਦੋਂ ਉਸ ਨੂੰ ਉਤਾਰ ਕੇ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਦੇ ਡੈਸ਼ ਬੋਰਡ ਵਾਲੇ ਬਕਸੇ ਵਿੱਚੋਂ ਇੱਕ ਛੋਟਾ ਕੰਪਿਊਟਰ ਕੰਡਾ ਮਿਲਿਆ ਪੁਲਸ ਪਾਰਟੀ ਵੱਲੋਂ ਜਦੋਂ ਇਨ੍ਹਾਂ ਦਾ ਨਾਮ ਪਤਾ ਪੁੱਛਿਆ ਗਿਆ ਤਾਂ ਗੱਡੀ ਚਾਲਕ ਨੇ ਆਪਣਾ ਨਾਮ ਹਰਵਿੰਦਰ ਸਿੰਘ ਉਰਫ ਰਿੰਕੂ ਪੁੱਤਰ ਹੀਰਾ ਸਿੰਘ ਵਾਸੀ ਉਡਰ ਥਾਣਾ ਲੋਪੋਕੇ ਦੱਸਿਆ ਅਤੇ ਕੰਡਕਟਰ ਸਾਈਡ ਤੇ ਬੈਠੇ ਨੌਜਵਾਨ ਨੇ ਆਪਣਾ ਨਾਮ ਸੰਦੀਪ ਸਿੰਘ ਉਰਫ ਸੰਨੀ ਪੁੱਤਰ ਅੰਗਰੇਜ਼ ਸਿੰਘ ਵਾਸੀ ਚੋਗਾਵਾਂ ਥਾਣਾ ਲੋਪੋਕੇ ਦੱਸਿਆ ਉਧਰ ਥਾਣਾ ਕੱਚਾ ਪੱਕਾ ਦੀ ਪੁਲਸ ਵੱਲੋਂ ਫੜੇ ਗਏ ਦੋ ਨੌਜਵਾਨਾਂ ਤੇ ਐਨਡੀਪੀਐਸ ਐਕਟ 21/61/85 ਤਹਿਤ ਮੁਕੱਦਮਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ