ਕਨੇਡਾ ਵਾਲੇ ਸਟੂਡੈਂਟ ਭਰਾਵੋ ਹੱਥ ਜੋੜ ਕੇ ਬੇਨਤੀ ਹੈ...ਇੱਦਾ ਦੀਆ ਹਰਕਤਾ ਨਾ ਕਰੋ, ਮਾਂ ਬਾਪ ਨੇ ਤੁਹਾਨੂੰ ਪਤਾ ਨਹੀਂ ਕਿੱਥੋਂ ਕਿੱਥੋਂ ਪੈਸੇ ਇੱਕਠੇ ਕਰਕੇ ਭੇਜਿਆ ਹੋਣਾ..ਅਸੀਂ ਇਹ ਵੀਡੀਉ ਪਾਉਣੀ ਨਹੀਂ ਸੀ ਪਰ ਸਾਨੂੰ ਲੋਕ ਇਨਬਾਕਿਸ ਵਿਚ ਪੁੱਛ ਰਹੇ ਸਨ ਕੇ ਕੀ ਗਲ੍ਹ ਹੋ ਗਈ ਇਹ ਸਟੇਟਸ ਕਿਉਂ ਲਿਖਿਆ ਕਿਉਂਕਿ ਪਹਿਲਾਂ ਤਾਂ ਤੁਸੀਂ ਹਮੇਸ਼ਾਂ ਸਟੂੰਡੈਟਸ ਨੂੰ ਸੁਪੋਰਟ ਕਰਦੇ। ਅਸੀਂ ਅੱਜ ਵੀ ਕਰਦੇ ਪਰ ਕੁਝ ਗਲਤ ਬੱਚਿਆ ਦੀ ਹਰਕਤਾਂ ਕਰਕੇ ਬਾਕੀਆਂ ਦਾ ਨਾਮ ਨਾਂ ਖਰਾਬ ਹੋਵੇ ਤੇ ਸਾਰੇ ਨਾਂ ਬਦਨਾਮ ਹੋਣ।
----------------------------------------------
ਅਸੀਂ ਗੁਰਪ੍ਰੀਤ ਸਿੰਘ ਸਹੋਤਾ ਹੋਣਾ ਦਾ ਸਟੇਟਸ ਸ਼ੇਅਰ ਕੀਤਾ ਸੀ
ਕੈਨੇਡਾ ਰਹਿੰਦੇ ਹਜ਼ਾਰਾਂ ਮਿਹਨਤੀ, ਲਿਆਕਤ ਰੱਖਣ ਵਾਲੇ, ਸਮਝਦਾਰ ਅੰਤਰਰਾਸ਼ਟਰੀ ਸਟੂਡੈਂਟਾਂ ਨੂੰ ਵੱਖ-ਵੱਖ ਸ਼ਹਿਰਾਂ 'ਚ ਇਕੱਤਰ ਹੋ ਕੇ ਜਾਂ ਅੱਡ-ਅੱਡ ਸ਼ਹਿਰਾਂ ਦੀਆਂ ਸੰਸਥਾਵਾਂ ਬਣਾ ਕੇ ਖਰਾਬਾ ਕਰਨ ਵਾਲੇ ਸਟੂਡੈਂਟਾਂ ਵਿਰੁੱਧ ਬਿਆਨ ਜਾਰੀ ਕਰਕੇ ਵਿਰੋਧ 'ਚ ਨਿੱਤਰਨਾ ਚਾਹੀਦਾ, ਵਰਨਾ ਕੁਝ ਇੱਕ ਦੀਆਂ ਗਲਤੀਆਂ ਸਭ ਨੂੰ ਲੈ ਬਹਿਣਗੀਆਂ।
- ਗੁਰਪ੍ਰੀਤ ਸਿੰਘ ਸਹੋਤਾ