ਕੋਈ ਵੇਲਾ ਸੀ ਜਦੋਂ ਭਾਰਤੀ ਫੌਜ 'ਚ ਸਭ ਤੋਂ ਵੱਧ ਗਿਣਤੀ ਪੰਜਾਬੀਆਂ ਦੀ ਹੁੰਦੀ ਤੇ ਉਹ ਆਪਣੀ ਸੂਰਬੀਰਤਾਂ ਤੇ ਬਹਾਦੁਰੀ ਭਰੇ ਜਜ਼ਬੇ ਨਾਲ ਮੁਲਕ ਦੀਆਂ ਹੱਦਾਂ-ਸਰਹੱਦਾਂ ਦੀ ਰਾਖੀ ਕਰਦੇ। ਸਮੇਂ ਦੇ ਨਾਲ ਹੌਲੀ-ਹੌਲੀ ਇਹ ਗਿਣਤੀ ਘਟਦੀ ਗਈ ਪਰ ਅਸੀਂ ਹੁਣ ਫੇਰ ਪੰਜਾਬੀ ਨੌਜਵਾਨਾਂ ਨੂੰ ਫੌਜ 'ਚ ਭਰਤੀ ਲਈ ਉਤਸ਼ਾਹਿਤ ਕਰ ਰਹੇ ਹਾਂ। ਇਸੇ ਲਈ ਸਾਡੀ ਸਰਕਾਰ ਨੇ ਮੋਹਾਲੀ ਦੇ ਸੈਕਟਰ-77 'ਚ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਜ਼ ਪ੍ਰੀਪੈਰੇਟਰੀ ਇੰਸਟੀਚਿਊਟ ਦੀ ਸਥਾਪਨਾ ਕੀਤੀ ਹੈ ਜਿਹੜੀ ਕਿ ਪੰਜਾਬ ਦੇ ਹੋਣਹਾਰ ਨੌਜਵਾਨਾਂ ਨੂੰ ਭਾਰਤੀ ਫੌਜ 'ਚ ਕਮਿਸ਼ਨਡ ਅਫ਼ਸਰਾਂ ਦੀ ਭਰਤੀ ਲਈ ਤਿਆਰੀ ਕਰਵਾਏਗੀ। ਇੱਕ ਹੋਰ ਗੱਲ ਇਹਨਾਂ ਨੌਜਵਾਨਾਂ ਦਾ ਸਾਰਾ ਖਰਚਾ ਪੰਜਾਬ ਸਰਕਾਰ ਹੀ ਚੁੱਕੇਗੀ। ਹੈ ਨਾ ਪੰਜਾਬੀ ਨੌਜਵਾਨਾਂ ਲਈ ਮਾਣ ਵਾਲੀ ਗੱਲ।