ਸ੍ਰੀ ਨਨਕਾਣਾ ਸਾਹਿਬ, (ਗੁਰੂ ਜੋਗਾ ਸਿੰਘ)- ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਨਕਾਣਾ ਸਾਹਿਬ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਜਨਮ ਅਸਥਾਨ ਵਿੱਖੇ 'ਸਾਕਾ ਨਨਕਾਣਾ' ਦੀ ਯਾਦ ਵਿੱਚ ਸ਼ਹੀਦੀ ਅਸਥਾਨ ਵਾਲੇ ਅਸਥਾਨ 'ਤੇ ਸ੍ਰੀ ਅਖੰਡ ਪਾਠ ਸਾਹਿਬਅਰੰਭ ਕੀਤੇ ਗਏ ਸਨ। ਤਿੰਨ ਦਿਨ ਵਿਸ਼ੇਸ ਤੋਰ 'ਤੇ ਕਥਾ-ਕੀਰਤਨ ਦੇ ਗੁਰਮਤਿ ਸਮਾਗਮ ਹੋਏ। ੨੧, ਫਰਵਰੀ ਨੂੰ ਸਵੇਰੇ ੭:੦੦ ਵਜੇ ਸ਼ਹੀਦੀ ਅਸਥਾਨ ਵਾਲੀ ਜਗ੍ਹਾਂ ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ। ਅਰਦਾਸ ਦੀ ਸੇਵਾ ਗ੍ਰੰਥੀ ਦਇਆ ਸਿੰਘ ਅਤੇ ਹੁਕਮਨਾਮਾ ਸਾਹਿਬ ਦੀ ਸੇਵਾ ਗ੍ਰੰਥੀਪ੍ਰੇਮ ਸਿੰਘ ਵੱਲੋਂ ਨਿਭਾਈ ਗਈ ।
ਸਾਕਾ ਨਨਕਾਣਾ ਸਾਹਿਬ ਦੀ ਯਾਦ ਵਿਚ ਦੋ ਦਿਨ ਲੜੀਵਾਰ ਇਤਿਹਾਸ ਦੀ ਸਾਂਝ ਪਾਉਂਦਿਆਂ ਸਭ ਤੋਂ ਪਹਿਲਾਂ ਗਿਆਨੀ ਜਨਮ ਸਿੰਘ ਜੀ ਨੇ ਸਾਕਾ ਨਨਕਾਣਾ ਦੇ ਵਾਪਰਨ ਤੋਂ ਪਹਿਲਾਂ ਦੀਆਂ ਸਾਰੀਆਂ ਘਟਨਾਵਾਂ, ਇਸ ਦੇ ਪਿਛੋਕੜ, ਅੰਗਰੇਜ਼ ਸਰਕਾਰ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ, ਸ੍ਰੀਹਰਮਿੰਦਰ ਸਾਹਿਬ ਵਿਖੇ ਜਲੀਆਂ ਵਾਲੇ ਬਾਗ ਸਾਕੇ ਦੇ ਮੁੱਖ ਦੋਸ਼ੀ ਡਾਇਰ ਨੂੰ ਮਹੰਤ ਅਰੂੜ ਸਿੰਘ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿਰੋਪਾ ਦੇਣ ਦੀ ਘਟਨਾ ਤੇ ਉਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਤੇ ਸ੍ਰੀ ਹਰਿਮੰਦਰ ਸਾਹਿਬ ਤੇ ਗੁਰਦੁਆਰਾ ਸੁਧਾਰ ਲਹਿਰ ਦੇ ਸੇਵਾਦਾਰਾਂ ਵੱਲੋਂ ਸੇਵਾ ਸੰਭਾਲਣ ।ਸ੍ਰੀ ਤਰਨਤਾਰਨ ਸਾਹਿਬ ਦੇ ਮਹੰਤਾਂ ਵੱਲੋਂ ਉਥੋਂ ਦੇ ਪਵਿੱਤਰ ਸਰੋਵਰ ਵਿੱਚ ਸ਼ਰਾਬ ਠੰਢੀ ਕਰਕੇ ਪੀਣ, ਗੁਰਦੁਆਰਾ ਸਾਹਿਬ ਦਰਸ਼ਨ ਕਰਨ ਆਉਣ ਵਾਲੀਆਂ ਧੀਆਂ ਭੈਣਾਂ ਨੂੰ ਪੱਥਰ ਤੇ ਗਨੇਰੀਆਂ ਮਾਰਨ ਤੇ ਛੇੜਖਾਨੀ ਕਰਨ ਦੀਆਂ ਘਟਨਾਵਾਂ ਅਤੇ ਸ਼ਰਧਾਂ ਵਾਲੇ ਸਿੰਘਾਂ ਦੇ ਸਮਝਾਉਣ ਤੇ ਇਸ ਨੂੰਆਪਣੀ ਦੁਕਾਨ ਦੱਸਣ, ਭਾਈ ਸੰਤ ਸਿੰਘ ਜੀ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਵਿੱਚ ਅੰਮ੍ਰਿਤ ਛੱਕਣ ਦੀ ਗੱਲ ਕਰਨ ਕਾਰਨ ਉਨ੍ਹਾਂ ਦੇ ਛੋਟੇ ਬੇਟੇ ਨੂੰ ਸਰੋਵਰ ਵਿੱਚ ਪੱਥਰ ਨਾਲ ਬੰਨ ਕੇ ਡੋਬ ਕੇ ਮਾਰ ਦੇਣ ਤੇ ਉਨ੍ਹਾਂ ਦੀ ੧੨-੧੩ ਸਾਲ ਦੀ ਬੇਟੀ ਦੀ ਇੱਜ਼ਤ ਲੁੱਟਣ ਦੀ ਦਿਲ ਕਬਾਊ ਘਟਨਾਂ ਨੂੰਬੜੇ ਹੀ ਦਰਦ ਮਈ ਢੰਗ ਨਾਲ ਦੱਸਿਆ। ਆਪ ਨੇ ਨਨਕਾਣਾ ਸਾਹਿਬ ਵਿਖੇ ਸੰਨ ੧੯੧੭ ਵਿੱਚ ਪੋਠੋਹਾਰ ਤੋਂ ਦਰਸ਼ਨ ਕਰਨ ਆਏ ਭਾਈ ਬੂਟਾ ਸਿੰਘ ਦੀ ਗਾਤਰੇ ਵਾਲੀ ਕ੍ਰਿਪਾਨ ਖੋਹਣ, ੧੯੧੮ ਵਿੱਚੋਂ ਹੈਦਰਾਬਾਦ ਸਿੰਧ ਤੋਂ ਰਿਟਾਇਰ ਹੋ ਕੇ ਪਰਿਵਾਰ ਸਮੇਤ ਸ਼ੁਰਕਾਨੇ ਦੀ ਅਰਦਾਸ ਕਰਨ ਆਏਜੱਜ ਦੀ ੧੩ ਸਾਲਾਂ ਦੀ ਬੇਟੀ ਬੀਬੀ ਰਜਨੀ ਦੀ ਇਸੇ ਅਸਥਾਨ ਦੇ ਸੋ ਦਰੁ ਦੇ ਪਾਠ ਦੇ ਸਮੇਂ ਪੱਤ ਲੁੱਟਣ ਦੀ ਘਟਨਾਂ, ਜੜ੍ਹਾਵਾਲੇ ਤੋਂ ਦਰਸ਼ਨ ਕਰਨ ਆਈਆਂ ਬੀਬੀਆਂ ਦੀ ਪੱਤ ਲੁੱਟਣ ਵਰਗੀਆਂ ਘਟਨਾਵਾਂ ਨੂੰ ਬੜੇ ਹੀ ਭਾਵੁਕ ਹੋ ਕੇ ਦੱਸਿਆ। ਜਰਗ ਪਿੰਡ ਦੇ ਭਾਈ ਕੇਹਰ ਸਿੰਘ ਦੇ ਪੁੱਤਰ ਸ੍ਰ.ਦਰਬਾਰਾ ਸਿੰਘ ਜਿਸ ਦੀ ਉਮਰ ੬-੭ ਸਾਲ ਦੀ ਸੀ ਜੋ ਇਸ ਸਾਕੇ ਵਿੱਚ ਸ਼ਹੀਦ ਹੋਣ ਵਾਲਾ ਸਭ ਤੋਂ ਛੋਟੀ ਉਮਰ ਦਾ ਭੁਝੰਗੀ ਸੀ ਦੇ ਜੀਵਨ ਨੂੰ ਸੁਣਦਿਆਂ ਨਨਕਾਣਾ ਸਾਹਿਬ ਦੇ ਬੱਚਿਆਂ ਦੀਆਂ ਅੱਖਾਂ ਵਿੱਚੋਂ ਵੀ ਅੱਥਰੂ ਝੱਲਕ ਪਏ।
ਭਾਈ ਜਨਮ ਸਿੰਘ ਹੋਣਾ