ਮੋਦੀ ਨੇ ਐਬਟ ਨੂੰ ਸਿੱਖ ਜਰਨੈਲ ਮਾਨ ਸਿੰਘ ਦੀ ਟਰਾਫ਼ੀ ਭੇਂਟ ਕੀਤੀ
ਕੇਨਬਰਾ, 18 ਨਵੰਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਜੰਗੀ ਯਾਦਗਾਰ ਵਿਖੇ ਅਪਣੇ ਆਸਟ੍ਰੇਲੀਆਈ ਹਮਰੁਤਬਾ ਟੋਨੀ ਐਬਟ ਨੂੰ ਸਿੱਖ ਬਟਾਲੀਅਨ ਦੀ ਵਿਰਾਸਤ ਮਾਨ ਸਿੰਘ ਟਰਾਫ਼ੀ ਭੇਂਟ ਕੀਤੀ। ਆਸਟ੍ਰੇਲੀਆ ਦੀ ਰਾਜਧਾਨੀ 'ਚ ਅਪਣੇ ਪਹਿਲੇ ਪ੍ਰੋਗਰਾਮ 'ਚ ਮੋਦੀ ਅੱਜ ਸਵੇਰੇ ਐਬਟ ਨਾਲ ਜੰਗੀ ਯਾਦਗਾਰ ਗਏ।
ਆਸਟ੍ਰੇਲੀਆ ਦੇ ਚਾਰ ਸ਼ਹਿਰਾਂ ਦੀ ਯਾਤਰਾ ਦੇ ਤੀਜੇ ਪੜਾਅ 'ਚ ਮੋਦੀ ਕਲ ਰਾਤ ਇਥੇ ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ ਰਾਹੀਂ ਪੁੱਜੇ। ਮੋਦੀ ਨੇ ਐਬਟ ਨੂੰ ਟਰਾਫ਼ੀ ਭੇਂਟ ਕੀਤੀ ਅਤੇ ਜੰਗੀ ਸਮਾਰਕ 'ਤੇ ਆਮਦ ਪੁਸਤਕ 'ਤੇ ਹਸਤਾਖਰ ਵੀ ਕੀਤੇ।
ਪਹਿਲੀ ਵਿਸ਼ਵ ਜੰਗ 'ਚ ਅਕਤੂਬਰ, 1914 ਤੋਂ ਮਈ 1917 ਤਕ ਮਿਸਰ ਦੇ ਗੋਲੀਪੋਲੀ, ਸਿਨਈ ਅਤੇ ਮੈਸੋਪੋਟਾਮੀਆ 'ਚ ਸੇਵਾਵਾਂ ਦੇਣ ਵਾਲੇ ਬਟਾਲੀਅਨ ਦੇ ਅਧਿਕਾਰੀਆਂ ਨੇ ਪਹਿਲੀ ਵਿਸ਼ਵ ਜੰਗ 'ਚ ਬਹਾਦਰੀ ਦਾ ਪ੍ਰਦਰਸ਼ਨ ਕਰਨ ਵਾਲੇ ਸਿਪਾਹੀਆਂ ਦੀ ਯਾਦ 'ਚ ਇਸ ਦੀ ਉਸਾਰੀ ਕੀਤੀ।
ਮਾਨ ਸਿੰਘ ਦੇ ਨਾਮ 'ਤੇ ਇਹ ਟਰਾਫ਼ੀ ਉਨ੍ਹਾਂ ਦੀ ਸਰੀਰਕ ਤਾਕਤ ਅਤੇ ਜੁਝਾਰੂਪਣ ਤੋਂ ਇਲਾਵਾ ਸਿਪਾਹੀ ਦੇ ਗੁਣ ਅਤੇ ਪੇਸ਼ੇਵਰ ਸਮਰੱਥਾ ਨੂੰ ਮਾਨਤਾ ਪ੍ਰਾਪਤ ਕਰਦਿਆਂ ਪੇਸ਼ ਕੀਤੀ ਗਈ। ਛੇ ਫ਼ੁੱਟ ਅਤੇ ਚਾਰ ਇੰਚ ਲੰਮੇ ਮਾਨ ਸਿੰਘ ਨੂੰ ਬਹੁਤ ਤਾਕਤਵਰ ਵਿਅਕਤੀ ਮੰਨਿਆ ਜਾਂਦਾ ਸੀ ਜਿਹੜੇ ਵੱਡੇ ਅੜਿੱਕੇ, ਖੱਡਾਂ ਨੂੰ ਆਸਾਨੀ ਨਾਲ ਪਾਰ ਕਰਨ ਦੇ ਸਮਰੱਥ ਮੰਨੇ ਜਾਂਦੇ ਸਨ।
ਅਜਿਹਾ ਵੀ ਕਿਹਾ ਜਾਂਦਾ ਹੈ ਕਿ ਉਹ 50 ਗਜ਼ ਦੀ ਦੂਰੀ ਤੋਂ ਗਰਨੇਡ ਸੁੱਟ ਸਕਦੇ ਸਨ।
ਇਸ ਟਰਾਫ਼ੀ 'ਚ ਕਈ ਅਨੋਖੀਆਂ ਗੱਲਾਂ ਹਨ ਜਿਸ ਨਾਲ ਮਾਨ ਸਿੰਘ ਨੂੰ ਗ਼ਲਤ ਪੈਰ 'ਚ ਜੁੱਤੀ ਪਹਿਨਦੇ, ਝੋਲਾ ਇਕ ਹੀ ਪੱਟੀ ਨਾਲ ਪਿੱਠ 'ਤੇ ਲਟਕਾਈ, ਖਾਈ 'ਚ ਗਰਨੇਡ ਦੀ ਥਾਂ 'ਤੇ ਸੁੱਕੇ ਦੁੱਧ ਦਾ ਡੱਬਾ ਅਤੇ ਖੁਲ੍ਹੇ ਹੋਏ ਰਾਈਫ਼ਲ ਦੇ ਬੋਲਟ ਨੂੰ ਦਰਸਾਇਆ ਗਿਆ ਹੈ। ਇਹ ਟਰਾਫ਼ੀ ਸਿੱਖ ਰੈਜੀਮੈਂਟ ਨੂੰ 1 ਸਿੱਖ (ਹੁਣ 2 ਐਮ.ਈ.ਸੀ.ਐਚ. ਆਈ.ਐਨ.ਐਫ਼.) ਨੇ ਸੇਵਾ ਦੇ 125 ਸਾਲ ਪੂਰੇ ਹੋਣ ਮੌਕੇ ਭੇਂਟ ਕੀਤੀ ਸੀ। ਸਾਰੀਆਂ ਸਿੱਖ ਰੈਜੀਮੈਂਟ ਬਟਾਲੀਅਨਾਂ ਕੋਲ ਇਸ ਟਰਾਫ਼ੀ ਦੀ ਕਾਂਸੇ ਦੀ ਕਾਪੀ ਹੈ